3. ਜਾਣਕਾਰੀ, ਹਦਾਇਤ, ਸਿਖਲਾਈ ਅਤੇ ਨਿਗਰਾਨੀ 

ਇੱਕ ਰੁਜ਼ਗਾਰਦਾਤਾ ਵਜੋਂ, ਤੁਹਾਨੂੰ ਇਹ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਹਰੇਕ ਕਾਮੇ ਨੂੰ ਕਿਹੜੀ ਜਾਣਕਾਰੀ, ਹਿਦਾਇਤ ਅਤੇ ਸਿਖਲਾਈ ਦੀ ਲੋੜ ਹੈ ਅਤੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਜਦੋਂ ਉਹ ਕੰਮ ਸ਼ੁਰੂ ਕਰਦੇ ਹਨ ਤਾਂ ਇਹ ਉਹਨਾਂ ਲਈ ਉਸ ਸਮੇਂ ‘ਤੇ ਮੌਜੂਦ ਹੈ।

ਤੁਹਾਨੂੰ ਇਸ ਨੂੰ ਪ੍ਰਦਾਨ ਕਰਨ ਲਈ ਕਿਸੇ ਨੂੰ ਨਾਮਜ਼ਦ ਕਰਨਾ ਚਾਹੀਦਾ ਹੈ ਅਤੇ ਇਸ ਬਾਰੇ ਵੇਰਵੇ ਦੇਣੇ ਚਾਹੀਦੇ ਹਨ ਕਿ ਇਹ ਕਿੱਥੇ, ਕਦੋਂ ਅਤੇ ਕਿਵੇਂ ਦਿੱਤੀ ਜਾਵੇਗੀ।

ਜ਼ਰੂਰੀ ਨੌਕਰੀ ਸੰਬੰਧੀ ਸਿਖਲਾਈ ਪ੍ਰਦਾਨ ਕਰਨ ਵਿੱਚ, ਤੁਹਾਨੂੰ ਇਹ ਕਰਨਾ ਚਾਹੀਦਾ ਹੈ:

  • ਆਗਮਨ ਸਿਖਲਾਈ ਦੀ ਸਾਵਧਾਨੀ ਨਾਲ ਯੋਜਨਾ ਬਣਾਓ ਅਤੇ ਇਸਨੂੰ ਸਾਦੀ, ਸਰਲ ਭਾਸ਼ਾ ਵਿੱਚ ਪ੍ਰਦਾਨ ਕਰੋ
  • ਕਾਮਿਆਂ ਨੂੰ ਉਹਨਾਂ ਜੋਖਮਾਂ ਬਾਰੇ ਜਿਨ੍ਹਾਂ ਦਾ ਸਾਹਮਣਾ ਕਾਮੇ ਕਰ ਸਕਦੇ ਹਨ ਅਤੇ ਉਹਨਾਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਜਾਣਕਾਰੀ ਪ੍ਰਦਾਨ ਕਰੋ, ਜਿਸ ਵਿੱਚ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਿਵੇਂ ਕਰਨੀ ਹੈ ਸ਼ਾਮਲ ਹੈ
  • ਇਹ ਯਕੀਨੀ ਕਰਨ ਲਈ ਕਿ ਉਹ ਸੁਰੱਖਿਅਤ ਢੰਗ ਨਾਲ ਕੰਮ ਕਰ ਸਕਦੇ ਹਨ ਅਤੇ ਸਿਹਤ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਕਿਵੇਂ ਉਠਾਉਣਾ ਹੈ, ਇਸਦੀ ਜਾਂਚ ਕਰੋ ਕਿ ਕਾਮੇ ਉਹਨਾਂ ਨੂੰ ਦਿੱਤੀ ਗਈ ਜਾਣਕਾਰੀ ਅਤੇ ਸਿਖਲਾਈ ਨੂੰ ਪੂਰੀ ਤਰ੍ਹਾਂ ਸਮਝ ਗਏ ਹਨ।
  • ਯਕੀਨੀ ਕਰੋ ਕਿ ਕਾਮੇ ਕਿਸੇ ਵੀ ਐਮਰਜੈਂਸੀ ਪ੍ਰਬੰਧਾਂ ਅਤੇ ਪ੍ਰਕਿਰਿਆਵਾਂ ਨੂੰ ਪੂਰੀ ਤਰ੍ਹਾਂ ਸਮਝਦੇ ਹਨ
  • ਇਹ ਯਕੀਨੀ ਕਰੋ ਕਿ ਕਾਮਿਆਂ ਦੀ ਢੁਕਵੀਂ ਨਿਗਰਾਨੀ ਕੀਤੀ ਗਈ ਹੈ ਅਤੇ ਉਹ ਆਪਣੇ ਸੁਪਰਵਾਈਜ਼ਰਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਦੇ ਯੋਗ ਹਨ
  • ਕਾਮੇ ਜੋ ਅੰਗਰੇਜ਼ੀ ਚੰਗੀ ਤਰ੍ਹਾਂ (ਜਾਂ ਬਿਲਕੁਲ ਨਹੀਂ) ਨਹੀਂ ਬੋਲਦੇ ਉਹਨਾਂ ਦੀਆਂ ਲੋੜਾਂ ‘ਤੇ ਵਿਚਾਰ ਕਰੋ ਅਤੇ ਕੀ ਤੁਹਾਨੂੰ ਅਨੁਵਾਦ ਸੇਵਾਵਾਂ ਦੀ ਲੋੜ ਪਵੇਗੀ

Is this page useful?

Updated2022-12-09