4. ਤੁਹਾਡੇ ਰੁਜ਼ਗਾਰਦਾਤਾ ਨੂੰ ਕੀ ਕਰਨਾ ਚਾਹੀਦਾ ਹੈ

ਰੁਜ਼ਗਾਰਦਾਤਾਵਾਂ ਦੀਆਂ ਪ੍ਰਵਾਸੀ ਕਾਮਿਆਂ ਲਈ ਉਹੀ ਜ਼ਿੰਮੇਵਾਰੀਆਂ ਹਨ ਜੋ ਉਨ੍ਹਾਂ ਦੀਆਂ ਆਪਣੇ ਬ੍ਰਿਟਿਸ਼ ਕਾਮਿਆਂ ਲਈ ਹਨ।

ਉਹ ਕੰਮ ਵਾਲੀ ਜਗ੍ਹਾ ‘ਤੇ ਉਹਨਾਂ ਲਈ ਕੰਮ ਕਰਨ ਵਾਲੇ ਹਰੇਕ ਵਿਅਕਤੀ ਦੀ ਸਿਹਤ, ਸੁਰੱਖਿਆ ਅਤੇ ਭਲਾਈ ਲਈ ਜ਼ਿੰਮੇਵਾਰ ਹਨ। ਉਹਨਾਂ ਨੂੰ ਆਪਣੇ ਕਾਮਿਆਂ, ਅਤੇ ਕਿਸੇ ਵੀ ਵਿਅਕਤੀ ਲਈ ਜੋਖਮਾਂ ਦੀ ਜਾਂਚ ਕਰਨੀ ਚਾਹੀਦੀ ਹੈ ਜਿਹਨਾਂ ਨਾਲ ਕੰਮ ‘ਤੇ ਨੁਕਸਾਨ ਪਹੁੰਚ ਸਕਦਾ ਹੈ। ਜੇਕਰ ਉਹ ਕਿਸੇ ਜੋਖਮ ਦੀ ਪਛਾਣ ਕਰਦੇ ਹਨ, ਤਾਂ ਤੁਹਾਡੇ ਰੁਜ਼ਗਾਰਦਾਤਾ ਨੂੰ ਇਸ ਬਾਰੇ ਤੁਹਾਨੂੰ ਦੱਸਣਾ ਚਾਹੀਦਾ ਹੈ ਅਤੇ ਤੁਹਾਨੂੰ ਅਤੇ ਹੋਰ ਕਾਮਿਆਂ ਦੀ ਸੁਰੱਖਿਆ ਲਈ ਉਨ੍ਹਾਂ ਵੱਲੋਂ ਕੀਤੀਆਂ ਸਾਵਧਾਨੀਆਂ ਬਾਰੇ ਦੱਸਣਾ ਚਾਹੀਦਾ ਹੈ।

ਤੁਹਾਡੇ ਰੁਜ਼ਗਾਰਦਾਤਾ ਦੀਆਂ ਮੁੱਖ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਹਨ:

  • ਤੁਹਾਡੀ ਨੌਕਰੀ ਨਾਲ ਜੁੜੇ ਕਿਸੇ ਵੀ ਸਿਹਤ ਅਤੇ ਸੁਰੱਖਿਆ ਜੋਖਮਾਂ ਬਾਰੇ ਤੁਹਾਨੂੰ ਦੱਸਣਾ
  • ਤੁਹਾਨੂੰ ਸੁਰੱਖਿਅਤ ਢੰਗ ਨਾਲ ਕੰਮ ਕਰਨ ਲਈ ਲੋੜੀਂਦੀ ਜਾਣਕਾਰੀ, ਹਿਦਾਇਤ ਅਤੇ ਸਿਖਲਾਈ ਦੇਣਾ ਅਤੇ ਫਿਰ ਇਹ ਯਕੀਨੀ ਕਰਨ ਲਈ ਜਾਂਚ ਕਰਨਾ ਕਿ ਤੁਸੀਂ ਇਸਨੂੰ ਸਮਝਦੇ ਹੋ
  • ਇਹ ਯਕੀਨੀ ਕਰਨਾ ਕਿ ਤੁਹਾਨੂੰ ਕਿਸੇ ਵੀ ਮਸ਼ੀਨਰੀ ਨੂੰ ਚਲਾਉਣ ਜਾਂ ਉਸ ‘ਤੇ ਕੰਮ ਕਰਨ ਲਈ ਸਹੀ ਢੰਗ ਨਾਲ ਸਿਖਲਾਈ ਦਿੱਤੀ ਗਈ ਹੈ ਅਤੇ ਤੁਹਾਨੂੰ ਇਹ ਕੰਮ ਕਰਨ ਦੀ ਇਜਾਜ਼ਤ ਉਦੋਂ ਤੱਕ ਨਹੀਂ ਦੇਣਾ ਜਦੋਂ ਤੱਕ ਤੁਹਾਨੂੰ ਸਹੀ ਢੰਗ ਨਾਲ ਸਿਖਲਾਈ ਨਹੀਂ ਦਿੱਤੀ ਗਈ ਹੈ
  • ਜੇਕਰ ਕੰਮ ਲਈ ਲੋੜ ਹੋਵੇ ਤਾਂ ਤੁਹਾਨੂੰ ਮੁਫਤ ਸੁਰੱਖਿਆ ਉਪਕਰਨ ਜਾਂ ਕੱਪੜੇ ਦੇਣਾ, ਜੋ ਕਿ ਜੇਕਰ ਤੁਹਾਨੂੰ ਬਾਹਰ ਕੰਮ ਕਰਨਾ ਪਵੇ ਤਾਂ ਗਰਮ ਅਤੇ/ਜਾਂ ਵਾਟਰਪਰੂਫ ਹੋਣੇ ਚਾਹੀਦੇ ਹਨ।
  • ਇਹ ਯਕੀਨੀ ਕਰਨਾ ਕਿ ਤੁਹਾਡੇ ਕੋਲ ਢੁਕਵੇਂ ਟਾਇਲਟ, ਕੱਪੜੇ ਧੋਣ ਦੀਆਂ ਸਹੂਲਤਾਂ ਅਤੇ ਪੀਣ ਵਾਲੇ ਸਾਫ਼ ਪਾਣੀ ਤੱਕ ਪਹੁੰਚ ਹੈ
  • ਇਹ ਯਕੀਨੀ ਕਰਨਾ ਕਿ ਤੁਹਾਡੀ ਐਮਰਜੈਂਸੀ ਫਸਟ ਏਡ ਤੱਕ ਪਹੁੰਚ ਹੈ
  • ਬੱਚੇ ਪੈਦਾ ਕਰਨ ਦੀ ਉਮਰ ਦੀਆਂ ਔਰਤਾਂ ਲਈ ਜੋਖਮਾਂ ‘ਤੇ ਵਿਚਾਰ ਕਰਨਾ, ਖਾਸ ਤੌਰ ‘ਤੇ ਜੇ ਉਹ ਗਰਭਵਤੀ ਹਨ ਜਾਂ ਦੁੱਧ ਪਿਲਾ ਰਹੀਆਂ ਹਨ (ਉਦਾਹਰਨ ਲਈ ਕੁਝ ਰਸਾਇਣਾਂ ਨਾਲ ਕੰਮ ਕਰਨ ਦੇ ਖ਼ਤਰੇ)
  • 18 ਤੋਂ ਘੱਟ ਉਮਰ ਦੇ ਕਾਮਿਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਣਾ , ਜੋ ਪੂਰੀ ਤਰ੍ਹਾਂ ਵਧੇ ਹੋਏ ਬਾਲਗ ਦੇ ਵਾਂਗ ਸਰੀਰਕ ਮੰਗਾਂ ਦਾ ਸਾਮ੍ਹਣਾ ਕਰਨ ਦੇ ਘੱਟ ਸਮਰੱਥ ਹੋ ਸਕਦੇ ਹਨ, ਜਾਂ ਖ਼ਤਰੇ ਲਈ ਵਧੇਰੇ ਸੰਭਾਵਿਤ ਹੋ ਸਕਦੇ ਹਨ ਕਿਉਂਕਿ ਉਹਨਾਂ ਕੋਲ ਕੰਮ ਦਾ ਘੱਟ ਤਜਰਬਾ ਹੈ

ਵਧੇਰੇ ਖਾਸ ਮਾਰਗਦਰਸ਼ਨ ਲਈ ਸਾਡੀ ਪ੍ਰਵਾਸੀ ਕਾਮਿਆਂ ਦੇ ਰੁਜਗਾਰਦਾਤਾ ਲਈ ਸਲਾਹ ਨੂੰ ਪੜ੍ਹੋ

Is this page useful?

Updated2022-12-09