1. ਸੰਖੇਪ ਜਾਣਕਾਰੀ

ਸਾਰੇ ਕਾਮੇ ਬ੍ਰਿਟਿਸ਼ ਸਿਹਤ ਅਤੇ ਸੁਰੱਖਿਆ ਕਾਨੂੰਨ ਅਧੀਨ ਸੁਰੱਖਿਅਤ ਹਨ, ਭਾਵੇਂ ਉਹ ਗ੍ਰੇਟ ਬ੍ਰਿਟੇਨ ਵਿੱਚ ਕਾਨੂੰਨੀ ਤੌਰ ‘ਤੇ ਕੰਮ ਕਰ ਰਹੇ ਹਨ ਜਾਂ ਨਹੀਂ।

ਹਰੇਕ ਕਾਮੇ ਨੂੰ ਇੱਕ ਸੁਰੱਖਿਅਤ ਕੰਮ ਵਾਲੀ ਜਗ੍ਹਾ ਦਾ ਅਧਿਕਾਰ ਹੈ ਜਿੱਥੇ ਉਹਨਾਂ ਦੀ ਸਿਹਤ ਅਤੇ ਸੁਰੱਖਿਆ ਲਈ ਕਿਸੇ ਵੀ ਜੋਖਮ ਨੂੰ ਸਹੀ ਢੰਗ ਨਾਲ ਨਿਯੰਤਰਿਤ ਕੀਤਾ ਜਾਂਦਾ ਹੈ।

ਇਸਦਾ ਮਤਲਬ ਹੈ ਕਿ ਤੁਹਾਡੇ ਰੁਜ਼ਗਾਰਦਾਤਾ ਨੂੰ ਤੁਹਾਡੀ ਸਿਹਤ, ਸੁਰੱਖਿਆ ਅਤੇ ਭਲਾਈ ਦੀ ਰੱਖਿਆ ਕਰਨੀ ਪੈਂਦੀ ਹੈ ਜਦੋਂ ਤੁਸੀਂ ਉਹਨਾਂ ਲਈ ਕੰਮ ਕਰ ਰਹੇ ਹੁੰਦੇ ਹੋ। ਉਹ ਕੰਮ ‘ਤੇ ਤੁਹਾਡੀ ਸੁਰੱਖਿਆ ਲਈ ਕਾਨੂੰਨੀ ਤੌਰ ‘ਤੇ ਜ਼ਿੰਮੇਵਾਰ ਹਨ ਇਸਲਈ ਤੁਹਾਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਤੁਹਾਨੂੰ ਕੌਣ ਨੌਕਰੀ ਦਿੰਦਾ ਹੈ। ਜਿੱਥੇ ਤੁਹਾਡੇ ਰੁਜ਼ਗਾਰਦਾਤਾ ਦੀ ਪਛਾਣ ਸਪੱਸ਼ਟ ਨਹੀਂ ਹੈ ਜਾਂ ਤੁਸੀਂ ਯਕੀਨੀ ਨਹੀਂ ਹੋ ਕਿ ਇਹ ਕੌਣ ਹੈ, ਆਪਣੇ ਸੁਪਰਵਾਈਜ਼ਰ ਵਰਗੇ ਕਿਸੇ ਵਿਅਕਤੀ ਨੂੰ ਪੁੱਛੋ।

ਬਰਤਾਨਵੀ ਸਿਹਤ ਅਤੇ ਸੁਰੱਖਿਆ ਕਾਨੂੰਨ ਦੇ ਤਹਿਤ ਕਾਮਿਆਂ ਅਤੇ ਰੁਜ਼ਗਾਰਦਾਤਾ ਦੋਨਾਂ ਲਈ ਜ਼ਿੰਮੇਵਾਰੀਆਂ ਹਨ।

Is this page useful?

Updated2022-12-09