ਕਾਮਿਆਂ ਲ਼ਈ ਹੋਰ ਮਦਦ

ਜੇ ਤੁਹਾਨੂੰ ਕੰਮ ਤੇ ਚਿੰਤਾਵਾਂ ਬਾਰੇ ਜਾਣਕਾਰੀ ਦੀ ਲ਼ੋੜ ਹੋਵੇ – ਰਾਸ਼ਟਰੀ ਘੱਟ ਤੋਂ ਘੱਟ ਤਨਖ਼ਾਹ, ਲ਼ੰਬੇ ਘੰਟੇ/ਕੰਮ ਕਰਨ ਦੇ ਮਸਲ਼ੇ, ਜਾਂ ਰੋਜ਼ਗਾਰ ਏਜੰਸੀ ਜਾਂ ਗਾਂਗਮਾਸਟਰ ਨਾਲ਼ ਸਮੱਸਿਆਵਾਂ - ਤਾਂ ਫਿਰ ਤਨਖ਼ਾਹ ਅਤੇ ਕੰਮ ਦੇ ਹੱਕਾਂ ਦੀ ਮਦਦਲ਼ਾਇਨ ਨੂੰ (Pay and Work Rights Helpline) ਨੂੰ 0800 917 2368 ਤੇ ਫ਼ੋਨ ਕਰੋ।

ਜੇ ਤੁਸੀਂ ਕਿਰਾਏ ਤੇ ਰਿਹਾਇਸ਼ ਵਿੱਚ ਰਹਿੰਦੇ ਹੋ ਜਿਸ ਵਿੱਚ ਗੈਸ ਦੇ ਉਪਕਰਨ ਹਨ ਜਿਵੇਂ ਕਿ ਬਾਇਲ਼ਰ ਜਾਂ ਕੁੱਕਰ, ਤਾਂ ਇਨ੍ਹਾਂ ਨੂੰ ਸੁਰੱਖਿਅਤ ਰੱਖਣਾ ਤੁਹਾਡੇ ਮਾਲ਼ਕ ਮਕਾਨ ਦੀ ਜਿੰਮੇਵਾਰੀ ਹੈ। ਵਧੇਰੇ ਵੇਰਵੇ ਲ਼ਈ domestic gas FAQs ਦੇਖੋ। ਜੇ ਤੁਹਾਨੂੰ ਪ੍ਰਵਾਸੀਆਂ ਨੂੰ ਦਿੱਤੀ ਹੋਈ ਕਿਰਾਏ ਤੇ ਰਿਹਾਇਸ਼ ਦੇ ਹੋਰ ਪੱਖਾਂ ਦੇ ਮਿਆਰ ਬਾਰੇ ਚਿੰਤਾ ਹੋਵੇ, ਤਾਂ ਆਪਣੀ ਸਥਾਨਿਕ ਕੌਂਸਲ਼ ਦੇ ਰਿਹਾਇਸ਼ੀ ਵਿਭਾਗ ਨਾਲ਼ ਸੰਪਰਕ ਕਰੋ।

ਜੇ ਤੁਹਾਨੂੰ ਪ੍ਰਵਾਸੀਆਂ ਨੂੰ ਦਿੱਤੀ ਹੋਈ ਕਿਰਾਏ ਤੇ ਰਿਹਾਇਸ਼ ਦੇ ਹੋਰ ਪੱਖਾਂ ਦੇ ਮਿਆਰ ਬਾਰੇ ਚਿੰਤਾ ਹੋਵੇ, ਤਾਂ ਆਪਣੀ ਸਥਾਨਿਕ ਕੌਂਸਲ਼ ਦੇ ਰਿਹਾਇਸ਼ੀ ਵਿਭਾਗ ਨਾਲ਼ ਸੰਪਰਕ ਕਰੋ।

ਜੇ ਤੁਸੀਂ ਕੰਮ ਅਸਥਾਨ ਤੇ ਸਿਹਤ ਅਤੇ ਸੁਰੱਖਿਆ ਦੀਆਂ ਹਾਲ਼ਤਾਂ ਬਾਰੇ ਸ਼ਿਕਾਇਤ ਕਰਨੀ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਜਾਣਕਾਰੀ ਅਤੇ ਸਲ਼ਾਹ ਦੇ ਸਕਦੇ ਹਾਂ, ਪਰ ਸਾਨੂੰ ਤੁਹਾਡਾ ਫ਼ੋਨ ਕਾਲ਼ ਸਥਾਨਿਕ ਏਚ.ਐਸ.ਈ. (HSE) ਦਫ਼ਤਰ ਵਿੱਚ ਤਬਦੀਲ਼ ਕਰਨ ਦੀ ਲ਼ੋੜ ਪੈ ਸਕਦੀ ਹੈ ਤਾਂ ਕਿ ਉਥੇ ਵਿਭਾਗੀ ਕਰਮਚਾਰੀ ਹੋਰ ਜਾਂਚ ਪੜਤਾਲ਼ ਕਰ ਸਕਣ। ਜੇ ਤੁਸੀਂ ਕਿਸੇ ਉਸ ਕਾਰੋਬਾਰ ਵਿੱਚ ਕੰਮ ਕਰਦੇ ਹੋ ਜਿਸ ਵਿੱਚ ਏਚ.ਐਸ.ਈ. (HSE) ਸਿਹਤ ਅਤੇ ਸੁਰੱਖਿਆ ਕਾਨੂੰਨ ਲ਼ਾਗੂ ਨਹੀਂ ਕਰਾਉਂਦੀ, ਜਿਵੇ ਕਿ ਦੁਕਾਨ, ਦਫ਼ਤਰ ਜਾਂ ਬਹੁਤੇ ਮਾਲ਼ ਗੁਦਾਮ, ਤਾਂ ਅਸੀਂ ਇਸ ਦੀ ਬਜਾਏ ਤੁਹਾਨੂੰ ਜਿਸ ਇਲ਼ਾਕੇ ਵਿੱਚ ਇਹ ਕਾਰੋਬਾਰ ਸਥਾਪਿਤ ਹੋਵੇ ਉਸ ਇਲ਼ਾਕੇ ਦੀ ਸਥਾਨਿਕ ਅਥੌਰੀਟੀ ਦਾ ਸੰਪਰਕ ਵੇਰਵਾ ਦੇਵਾਂਗੇ। ਫਿਰ ਤੁਹਾਨੂੰ ਤੁਹਾਡੀ ਸ਼ਿਕਾਇਤ ਕਰਨ ਲ਼ਈ ਅਥੌਰੀਟੀ ਦੇ ਵਾਤਾਵਰਨ ਸੰਬੰਧੀ ਸਿਹਤ ਵਿਭਾਗ (Authority's Environment Health Department) ਨਾਲ਼ ਸੰਪਰਕ ਕਰਨ ਦੀ ਲ਼ੋੜ ਹੋਵੇਗੀ।

ਬ੍ਰਤਾਨਵੀ ਰੋਜ਼ਗਾਰ ਕਾਨੂੰਨ (British employment law) ਅਧੀਨ, ਤੁਹਾਡੇ ਦੂਜੇ ਬੁਨਿਆਦੀ ਹੱਕ ਵੀ ਹਨ ਜਿਵੇਂ ਕਿ ਤੁਹਾਨੂੰ ਕਿੰਨਾਂ ਸਮਾਂ ਕੰਮ ਕਰਨਾ ਲ਼ਾਜ਼ਮੀ ਹੈ, ਕੰਮ ਤੋਂ ਵਿਹਲ਼ਾ ਸਮਾਂ, ਆਰਾਮ ਲ਼ਈ ਬ੍ਰੇਕ ਅਤੇ ਤਨਖ਼ਾਹਦਾਰ ਸਾਲ਼ਾਨਾ ਛੁੱਟੀਆਂ।

ਤੁਹਾਡੇ ਕੰਮ ਦੀਆਂ ਮੁੱਦਤਾਂ ਅਤੇ ਸ਼ਰਤਾਂ ਬਾਰੇ ਵਧੇਰੇ ਜਣਕਾਰੀ ਲ਼ਈ, ਸੰਪਰਕ ਕਰੋਂ

ਦਾ ਡੀਪਾਰਟਮੈਂਟ ਫੋਰ ਬਿਜ਼ਨਸ ਇਨੋਵੇਸ਼ਨ ਐਂਡ ਸਕਿਲ਼ਸ (ਬੀ.ਆਈ.ਐਸ.) (The Department for Business Innovation and Skills (BIS)) ਨੇ ਵੀ (employment rights) ਬਾਰੇ ਰਾਹ ਨੁਮਾਈ ਉਤਪਾਦਿਤ ਕੀਤੀ ਹੈ।

ਜੇ ਤੁਸੀਂ A2 (ਬਲ਼ਗੈਰੀਅਨ ਅਤੇ ਰਮੇਨੀਅਨ) ਵਰਕ ਪਰਮਿਟਸ ਅਕਸੈਸ਼ਨ ਵਰਕਰ ਕਾਰਡਸ (work permits/accession worker cards) ਬਾਰੇ ਸਧਾਰਨ ਪੁੱਛ ਗਿੱਛ ਕਰਨੀ ਚਾਹੋਂ ਤਾਂ (Border and Immigration Agency Customer Contact Centre, UK Border Agency, PO Box 3468, Sheffield S3 8WA) ਨਾਲ਼ ਸੰਪਰਕ ਕਰੋ (ਜਾਂ 0114 207 4074 ਤੇ ਟੈਲ਼ੀਫ਼ੋਨ ਕਰੋ)।

ਵਧੇਰੇ ਜਾਣਕਾਰੀ ਲ਼ਈ useful contacts ਦੇਖੋ

 
Updated: 2021-01-20