ਵਾਰ ਵਾਰ ਪੁੱਛੇ ਜਾਣ ਵਾਲ਼ੇ ਸਵਾਲ਼

ਕੀ ਮੇਰਾ ਮਾਲ਼ਕ ਮੇਰੇ ਤੋਂ ਨਿੱਜੀ ਰੱਖਿਅਕ ਸਾਜੋ ਸਮਾਨ (ਪੀ.ਪੀ.ਈ.) (personal protective equipment (PPE)) ਲ਼ਈ ਖ਼ਰਚਾ ਲ਼ੈ ਸਕਦਾ ਹੈ?)

ਕੰਮ ਤੇ ਤੁਹਾਨੂੰ ਤੁਹਾਡੀ ਸਿਹਤ ਅਤੇ ਸੁਰੱਖਿਆ ਦੇ ਬਚਾ ਲ਼ਈ ਜੋ ਨਿੱਜੀ ਰੱਖਿਅਕ ਸਾਜੋ ਸਮਾਨ ਜਾਂ ਕੱਪੜੇ (ਪੀ.ਪੀ.ਈ.) (personal protective equipment or clothing (PPE) ਚਾਹੀਦੇ ਹੋਣ ਉਨ੍ਹਾਂ ਲ਼ਈ ਤੁਹਾਡੇ ਮਾਲ਼ਕ ਨੂੰ ਤੁਹਾਨੂੰ ਪੈਸੇ ਦੇਣ ਲ਼ਈ ਮਜ਼ਬੂਰ ਕਰਨਾ ਗੈਰ-ਕਾਨੂੰਨੀ ਹੈ। ਤੁਹਾਡੇ ਮਾਲ਼ਕ ਨੂੰ ਤੁਹਾਡੇ ਤੋਂ ਇਸ ਸਾਜੋ ਸਮਾਨ ਜਾਂ ਕੱਪੜਿਆਂ ਲ਼ਈ ਵਾਪਸ ਦੇਣਯੋਗ ਬਿਆਨਾ ਲ਼ੈਣਾ ਵੀ ਗੈਰ-ਕਾਨੂੰਨੀ ਹੈ।

ਜਿਥੇ ਵੀ ਤੁਹਾਡੀ ਸਿਹਤ ਅਤੇ ਸੁਰੱਖਿਆ ਲ਼ਈ ਖ਼ੱਤਰੇ ਹੋਰ ਢੰਗ ਤਰੀਕਿਆਂ ਨਾਲ਼ ਪੂਰੇ ਤੌਰ ਤੇ ਕਾਬੂ ਨਾ ਕੀਤੇ ਜਾ ਸਕਣ ਤੁਹਾਡੇ ਲ਼ਈ ਕੰਮ ਤੇ ਵਰਤਣ ਲ਼ਈ ਪੀ.ਪੀ.ਈ. (PPE) ਹੋਣੇ ਲ਼ਾਜ਼ਮੀ ਹਨ। ਪੀ.ਪੀ.ਈ. (PPE) ਵਿੱਚ ਗਿੱਲ਼ੇ ਜਾਂ ਠੰਢੇ ਮੌਸਮ ਲ਼ਈ ਕੱਪੜੇ ਵੀ ਸ਼ਾਮਲ਼ ਹਨ, ਜੋ ਬਾਹਰ ਕੰਮ ਕਰਨ ਲ਼ਈ ਖ਼ਾਸ ਅਹਿਮੀਅਤ ਰੱਖ ਸਕਦੇ ਹਨ।

ਮਜ਼ਦੂਰੀ ਪ੍ਰਦਾਨ ਕਰਨ ਵਾਲ਼ੇ ਅਤੇ ਵਰਤਣ ਵਾਲ਼ੇ ਇੱਕ ਦੂਜੇ ਨਾਲ਼ ਸਹਿਮਤ ਹੋ ਕੇ ਇੰਤਜ਼ਾਮ ਕਰ ਸਕਦੇ ਹਨ ਕਿ ਇਨ੍ਹਾਂ ਵਿੱਚੋਂ ਕਿਸ ਨੇ ਲ਼ੋੜੀਂਦੇ ਪੀ.ਪੀ.ਈ. (PPE) ਲ਼ਈ ਖ਼ਰਚਾ ਕਰਨਾ ਹੈ, ਪਰ ਉਹ ਇਸ ਦਾ ਖ਼ਰਚਾ ਤੁਹਾਡੇ ਤੋਂ ਨਹੀਂ ਵਸੂਲ਼ ਕਰ ਸਕਦੇ। ਐਪਰ, ਜਿਸ ਕੰਮ ਲ਼ਈ ਤੁਹਾਨੂੰ ਇਹ ਸੱਭ ਸਾਜੋ ਸਮਾਨ ਦਿੱਤਾ ਗਿਆ ਹੋਵੇ ਉਹ ਨੌਕਰੀ ਛੱਡਣ ਤੇ ਜੇ ਤੁਸੀਂ ਉਹ ਵਾਪਸ ਨਾ ਕਰੋਂ ਤਾਂ ਤੁਹਾਡੀਆਂ ਅੰਤਿਮ ਤਨਖਾਹਾਂ ਵਿੱਚੋਂ ਉਹ ਪੈਸੇ ਕੱਟ ਸਕਦੇ ਹਨ। ਪਰ ਉਹ ਇਵੇਂ ਤਾਂ ਹੀ ਕਰ ਸਕਦੇ ਹਨ ਜੇ ਉਨ੍ਹਾਂ ਨੇ ਤੁਹਾਡੇ ਕੰਮ ਸ਼ੁਰੂ ਕਰਨ ਸਮੇਂ ਤੁਹਾਡੇ ਇੱਕਰਾਰਨਾਮੇ ਵਿੱਚ ਸਪੱਸ਼ਟ ਕੀਤਾ ਹੋਵੇ।

ਮੇਰਾ ਮਾਲ਼ਕ ਸਾਨੂੰ ਪੀ.ਪੀ.ਈ. ਸਾਂਝਾ ਕਰਨ ਲ਼ਈ ਮਜ਼ਬੂਰ ਕਰਦਾ ਹੈ। ਕੀ ਇਹ ਠੀਕ ਹੈ? (My employer make us share PPE. Is this OK?)

ਥੋੜੇ ਸਮੇਂ ਦੀ ਵਰਤੋਂ ਲ਼ਈ (ਉਦਾਹਰਨ ਵੱਜੋਂ ਜਿਥੇ ਇਸ ਦੀ ਕੇਵਲ਼ ਛੋਟੇ ਸਫ਼ਾਏ ਦੇ ਕੰਮਾਂ ਲ਼ਈ ਹੀ ਲ਼ੋੜ ਹੋਵੇ), ਪੀ.ਪੀ.ਈ. (PPE) ਦੀ ਸਾਂਝੀ ਵਰਤੋਂ ਠੀਕ ਹੈ, ਸ਼ਰਤ ਇਹ ਹੈ ਕਿ ਮਾਲ਼ਕ ਯਕੀਨੀ ਬਣਾਉਣ ਲ਼ਈ ਕਿ ਇਹ ਸਾਜੋ ਸਮਾਨ ਮੁੜ-ਵਰਤੋਂ ਤੋ ਪਹਿਲ਼ਾਂ ਸਾਜੋ ਸਮਾਨ ਬਣਾਉਣ ਵਾਲ਼ਿਆਂ ਦੀਆਂ ਸੂਚਨਾਵਾਂ ਅਨੁਸਾਰ ਧੋਤਾ ਜਾਣ, ਸਾਫ਼ ਕੀਤਾ ਜਾਣ (ਜਿਸ ਵਿੱਚ ਜਿਥੇ ਲ਼ੋੜ ਹੋਵੇ ਰੋਗਾਣੂ ਨਾਸ ਵੀ ਸ਼ਾਮਲ਼ ਹੈ) ਅਤੇ ਸੁਕਾਏ ਜਾਣ ਲ਼ਈ ਉਚਿੱਤ ਧਿਆਨ ਦੇਵੇ।

ਟੌਇਲ਼ੱਟ ਅਤੇ ਹੱਥ ਮੂੰਹ ਧੋਣ ਅਤੇ ਸਾਫ਼ ਪੀਣ ਵਾਲ਼ੇ ਪਾਣੀ ਦੀਆਂ ਸਹੂਲ਼ਤਾਂ ਬਾਰੇ ਕੀ ਹੋਣਾ ਚਾਹੀਦਾ ਹੈ? (What about toilet and washing facilities and clean drinking water?)

ਜਦੋਂ ਤੁਸੀਂ ਕੰਮ ਤੇ ਹੋਵੋ ਤੁਹਾਡੇ ਮਾਲ਼ਕ ਨੂੰ ਹੱਥ ਮੂੰਹ ਧੋਣ, ਟੌਇਲ਼ੱਟ, ਆਰਾਮ ਕਰਨ ਅਤੇ ਕੱਪੜੇ ਬਦਲ਼ਣ ਦੀਆਂ ਸਹੂਲ਼ਤਾਂ ਪ੍ਰਦਾਨ ਕਰਨੀਆਂ ਲ਼ਾਜ਼ਮੀ ਹਨ, ਅਤੇ ਨਾਲ਼ੇ ਬਰੇਕ ਦੌਰਾਨ ਖਾਣ ਪੀਣ ਲ਼ਈ ਕੋਈ ਸਾਫ਼ ਥਾਂ ਵੀ ਹੋਣਾ ਚਾਹੀਦਾ ਹੈ।

ਟੌਇਲ਼ੱਟਾਂ ਅਤੇ ਹੱਥ ਧੋਣ ਲ਼ਈ ਛੋਟੇ ਸਿੰਕ, ਜਿਨ੍ਹਾਂ ਨਾਲ਼ ਸਾਬਣ ਅਤੇ ਤੌਲ਼ੀਏ ਜਾਂ ਹਾਂਡ-ਡਰਾਇਰ, ਅਤੇ ਨਾਲ਼ੇ ਪੀਣ ਵਾਲ਼ਾ ਪਾਣੀ ਹੋਵੇ, ਖ਼ਾਸ ਤੌਰ ਤੇ ਜਰੂਰੀ ਹੈ ਜੇ ਤੁਸੀਂ ਇਕਾਂਤ, ਬਾਹਰ ਥਾਵਾਂ ਜਾਂ ਅਹਾਤਿਆਂ ਤੇ ਦਸਤੀ ਕੰਮ ਕਰਦੇ ਹੋਵੋਂ, ਜਿਵੇਂ ਕਿ ਮਜ਼ਦੂਰੀ ਜਾਂ ਬਿਜਾਈ ਅਤੇ ਖੇਤੀਬਾੜੀ ਫਸਲ਼ ਦੀ ਵਢਾਈ, ਅਤੇ ਉਸਾਰੀ।

ਤੁਹਾਡੇ ਮਾਲ਼ਕ ਨੂੰ ਕੱਪੜੇ ਰੱਖਣ ਲ਼ਈ ਵੀ ਕੋਈ ਥਾਂ ਅਤੇ ਜੇ ਕੰਮ ਦੌਰਾਨ ਜੇ ਖ਼ਾਸ ਕੱਪੜੇ ਪਹਿਨੇ ਜਾਂਦੇ ਹੋਣ ਤਾਂ ਕੱਪੜੇ ਬਦਲ਼ਣ ਲ਼ਈ ਵੀ ਥਾਂ ਪ੍ਰਦਾਨ ਕਰਨਾ ਲ਼ਾਜ਼ਮੀ ਹੈ।

ਵਧੇਰੇ ਸੇਧ ਇਥੋਂ ਲ਼ੱਭੀ ਜਾ ਸਕਦੀ ਹੈ ਏਚ.ਐਸ.ਈ. ਦਾ ਪਰਚਾ ਕੰਮ ਅਸਥਾਨ ਤੇ ਸਿਹਤ, ਸੁਰੱਖਿਆ ਅਵੇ ਭਲ਼ਾਈ (HSE's leaflet workplace health, safety and welfare)

ਮੁੱਢਲ਼ੀ ਸਹਾਇਤਾ ਬਾਰੇ ਕੀ ਹੋਵੇਗਾ? (What about first aid?)

ਹਾਦਸੇ ਅਤੇ ਬਿਮਾਰੀ ਕਿਸੇ ਸਮੇਂ ਵੀ ਹੋ ਸਕਦੀ ਹੈ ਅਤੇ ਮੁੱਢਲ਼ੀ ਸਹਾਇਤਾ (ਫਰਿਸਟ ਅਦਿ) ਜਾਨਾਂ ਬਚਾ ਸਕਦੀ ਹੈ ਅਤੇ ਮਾਮੂਲ਼ੀ ਸੱਟਾਂ ਨੂੰ ਵੱਡੀਆਂ ਸੱਟਾਂ ਬਣਨ ਤੋਂ ਰੋਕ ਸਕਦੀ ਹੈ। ਤੁਹਾਡੇ ਮਾਲ਼ਕ ਨੂੰ ਯਕੀਨੀ ਬਣਾਉਣਾ ਲ਼ਾਜ਼ਮੀ ਹੈ ਕਿ ਜੇ ਤੁਹਾਨੂੰ ਲ਼ੋੜ ਹੋਵੇ ਤਾਂ ਤੁਹਾਨੂੰ ਅਮਰਜੈਂਸੀ ਮੁੱਢਲ਼ੀ ਸਹਾਇਤਾ ਦਿੱਵੀ ਜਾਵੇ।

ਮੁੱਢਲ਼ੀ ਸਹਾਇਤਾ (ਫ਼ਰਿਸਟ-ਅਦਿ) ਦੇ ਪ੍ਰਬੰਧ ਤੁਹਾਡੇ ਕੰਮ ਅਸਥਾਨ ਦੇ ਵਿਸ਼ੇਸ਼ ਹਾਲ਼ਾਤਾਂ ਤੇ ਨਿਰਭਰ ਹੋਣਗੇ। ਘੱਟ ਤੋਂ ਘੱਟ, ਤੁਹਾਡੇ ਮਾਲ਼ਕ ਨੂੰ ਇਹ ਕਰਨਾ ਲ਼ਾਜ਼ਮੀ ਹੈਂ

 • ਉਚਿੱਤ ਸਮਾਨ ਨਾਲ਼ ਭਰਿਆ ਮੁੱਢਲ਼ੀ-ਸਹਾਇਤਾ ਦਾ ਡੱਬਾ (first-aid box) ਹੋਣਾ ਚਾਹੀਦਾ ਹੈ
 • ਮੁੱਢਲ਼ੀ-ਸਹਾਇਤਾ ਦੇ ਪ੍ਰਬੰਧਾਂ ਲ਼ਈ ਕਿਸੇ ਨੂੰ ਨਿਯੁੱਕਤ ਕੀਤਾ ਜਾਣਾ ਚਾਹੀਦਾ ਹੈ
 • ਤੁਹਾਨੂੰ ਸਾਫ਼ ਤੌਰ ਤੇ ਸਮਝਾਇਆ ਜਾਵੇ ਕਿ ਮੁੱਢਲ਼ੀ-ਸਹਾਇਤਾ ਦੇ ਕੀ ਪ੍ਰਬੰਧ ਕੀਤੇ ਹੋਏ ਹਨ

ਤੁਹਾਡਾ ਮਾਲ਼ਕ ਫੈਸਲ਼ਾ ਕਰੇਗਾ ਕਿ ਕੰਮ ਅਸਥਾਨ ਤੇ ਮੁੱਢਲ਼ੀ ਸਹਾਇਤਾ ਦੇਣ ਵਾਲ਼ੇ (first-aider) ਦੀ ਲ਼ੋੜ ਹੈ ਜਾਂ ਨਹੀਂ। ਇਹ ਕੋਈ ਉਹ ਵਿਅਕਤੀ ਹੋਵੇਗਾ ਜਿਸ ਨੇ ਸਿੱਖਿਆ ਪ੍ਰਾਪਤ ਕੀਤੀ ਹੋਵੇਗੀ, ਅਤੇ ਕੰਮ ਤੇ ਮੁੱਢਲ਼ੀ ਸਹਾਇਤਾ ਜਾਂ ਕੰਮ ਤੇ ਅਮਰਜੈਂਸੀ ਮੁੱਢਲ਼ੀ ਸਹਾਇਤਾ ਵਿੱਚ ਯੋਗਤਾ ਪ੍ਰਾਪਤ ਹੋਵੇਗਾ/ਗੀ।

ਵਧੇਰੇ ਵਿਸਤਾਰਪੂਰਵਕ ਜਾਣਕਾਰੀ ਸਾਡੇ ਮੁੱਢਲ਼ੀ ਸਹਾਇਤੇ ਦੇ ਪੰਨੇ (first aid pages) ਅਤੇ ਸਾਡੇ ਪਰਚੇ ਕੰਮ ਤੇ ਮੁੱਢਲ਼ੀ ਸਹਾਇਤਾਂ ਤੁਹਾਡੇ ਸਵਾਲ਼ਾਂ ਦਾ ਜੁਆਬ (First aid at work: Your questions answered) ਤੋਂ ਲ਼ੱੱਭੀ ਜਾ ਸਕਦੀ ਹੈ।

ਸਿੱਖਲ਼ਾਈ ਬਾਰੇ ਕੀ ਹੋਵੇਗਾ? (What about training?)

ਤੁਹਾਨੂੰ ਤੁਹਾਡਾ ਕੰਮ ਸੁਰੱਖਿਅਤ ਢੰਗ ਅਤੇ ਤੁਹਾਡੀ ਸਿਹਤ ਲ਼ਈ ਖ਼ਤਰੇ ਤੋਂ ਬਗੈਰ ਕਰਨ ਲ਼ਈ ਜੋ ਜਾਣਕਾਰੀ, ਸੂਚਨਾ ਅਤੇ ਸਿੱਖਲ਼ਾਈ ਦੀ ਤੁਹਾਨੂੰ ਲ਼ੋੜ ਹੋਵੇ ਤੁਹਾਡੇ ਮਾਲ਼ਕ ਨੂੰ ਉਹ ਪ੍ਰਾਦਾਨ ਕਰਨੀ ਲ਼ਾਜ਼ਮੀ ਹੈ।

ਤੁਹਾਨੂੰ ਕਿਸ ਦੇ ਲ਼ੇੜ ਹੋਵੇਗੀ ਉਹ ਕੀਤੇ ਜਾਣ ਵਾਲ਼ੇ ਕੰਮ ਤੇ ਨਿਰਭਰ ਹੋਵੇਗੀਂ ਜਾਣਕਾਰੀ, ਸੂਚਨਾ ਅਤੇ ਸਿੱਖਲ਼ਾਈ ਸੂਪਰਵਾਇਜ਼ਰ ਵੱਲ਼ੋਂ ਦਿੱਤੀਆਂ ਸਰਲ਼ ਹਿਦਾਇਤਾਂ ਹੋ ਸਕਦੀਆਂ ਹਨਾਂ ਜਾਂ ਇਹ ਸੰਪੂਰਨ ਬੁਨਿਆਦੀ ਸਿੱਖਲ਼ਾਈ ਅਤੇ ਪ੍ਰਨਵਾਨਿਤ ਯੋਗਤਾਵਾਂ ਮੁਹੱਈਆ ਕਰਦਾ ਰਿਵਾਇਤੀ ਕੋਰਸ ਵੀ ਹੋ ਸਕਦਾ ਹੈ।

ਸਿੱਖਲ਼ਾਈ ਕੋਈ ਵੀ ਦੇ ਰਿਹਾ ਹੋਵੇ (ਜਾਣੀ ਕਿ ਵਰਤਣ ਵਾਲ਼ਾ/ਕਿਰਾਏ ਤੇ ਲ਼ੈਣ ਵਾਲ਼ਾ, ਏਜੰਸੀ/ਮਜ਼ਦੂਰੀ ਪ੍ਰਦਾਨ ਕਰਨ ਵਾਲ਼ਾ ਆਇਦ ਜਾਂ ਹੋਰ ਕੋਈ ਹੋਵੇ), ਮਜ਼ਦੂਰੀ ਪ੍ਰਦਨ ਕਰਨ ਵਾਲ਼ੇ ਅਤੇ ਵਰਤਣ ਵਾਲ਼ੇ ਨੂੰ ਆਪਸ ਵਿੱਚੀਂ ਇਹ ਕਰਨਾ ਲ਼ਾਜ਼ਮੀ ਹੈਂ

 • ਤੁਹਾਨੂੰ ਸਾਫ਼ ਤੌਰ ਤੇ ਸਮਝਾਵੇ ਕਿ ਆਗਮਨ ਅਤੇ ਨੌਕਰੀ-ਸੰਬੰਧਿਤ ਸਿੱਖਲ਼ਾਈ ਕੌਣ ਦੇਵੇਗਾ, ਕਦੋਂ ਦਿੱਤੀ ਜਾਵੇਗੀ, ਅਤੇ ਕਿਵੇਂ ਦਿੱਤੀ ਜਾਵੇਗੀ ਬਾਰੇ
 • ਤੁਹਾਨੂੰ ਆਗਮਨ ਸਿੱਖਲ਼ਾਈ ਅਤੇ ਤੁਹਾਨੂੰ ਸੱਭ ਲ਼ੋੜੀਂਦੀ ਨੌਕਰੀ-ਸੰਬੰਧਿਤ/ਵਿਵਸਾਇਕ ਸਿੱਖਲ਼ਾਈ ਪ੍ਰਦਾਨ ਕਰੇ
 • ਜਿਨ੍ਹਾਂ ਖ਼ਤਰਿਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ, ਅਤੇ ਉਨ੍ਹਾਂ ਨੂੰ ਰੋਕਣ ਲ਼ਈ ਜੋ ਉਪਰਾਲ਼ੇ ਤੁਹਾਨੂੰ ਕਰਨੇ ਜਰੂਰੀ ਹਨ ਬਾਰੇ ਸੰਬੰਧਿਤ ਜਾਣਕਾਰੀ ਦੇਣ
 • ਜੇ ਤੁਸੀਂ ਚੰਗੀ ਤਰ੍ਹਾਂ ਅੰਗ੍ਰੇਜ਼ੀ ਨਾ ਬੋਲ਼ ਸਕਦੇ ਹੋਵੋਂ ਤਾਂ ਤੁਹਾਡੀਆਂ ਲ਼ੋੜਾਂ ਵਿਚਾਰ ਅਧੀਨ ਕਰਨ, ਅਤੇ ਨਾਲ਼ੇ ਵਿਚਾਰ ਕਰਨ ਕਿ ਹੋਰ ਮਦਦ ਦੀ ਲ਼ੋੜ ਹੈ ਜਾਂ ਨਹੀਂ, ਜਿਵੇਂ ਕਿ ਤਰਜ਼ਮਾ, ਅਨੁਵਾਦ ਕੀਤੀ ਸਮੱਗਰੀ ਜਾਂ ਸਰਲ਼ ਅੰਗ੍ਰੇਜ਼ੀ ਦੀ ਵਰਤੋਂ। ਜਿਥੇ ਅੰਗ੍ਰੇਜ਼ੀ ਸਮਝਣ ਦੀ ਸਮੱਸਿਆ ਹੋਵੇ ਲ਼ੋਕਾਂ ਨੂੰ ਸਿੱਖਲ਼ਾਈ ਦੇਣ ਲ਼ਈ ਡੀ.ਵੀ.ਡੀਸ. ਦੀ ਵਰਤੋਂ ਕਾਫ਼ੀ ਅਸਰਦਾਰ ਢੰਗ ਹੋ ਸਕਦਾ ਹੈ
 • ਯਕੀਨੀ ਬਣਾਉਣ ਕਿ ਤੁਹਾਨੂੰ ਸੁਰੱਖਿਅਤ ਢੰਗ ਨਾਲ਼ ਕੰਮ ਕਰਨ ਲ਼ਈ ਲ਼ੋੜੀਂਦੀ ਜਾਣਕਾਰੀ, ਸੂਚਨਾ ਅਤੇ ਸਿੱਖਲ਼ਾਈ ਪ੍ਰਾਪਤ ਹੋਈ ਹੈ ਅਤੇ ਇਸ ਦੀ ਸਹੀ ਸਮਝ ਲ਼ੱਗੀ ਹੈ, ਅਤੇ ਤੁਸੀਂ ਇਸ ਨੂੰ ਉਚਿੱਤ ਢੰਗ ਨਾਲ਼ ਪੂਰੀ ਕਰ ਸਕਦੇ ਹੋ
 • ਯਕੀਨੀ ਬਣਾuਣ ਕਿ ਤੁਹਾਡੀ ਉਚਿੱਤ ਢੰਗ ਨਾਲ਼ ਨਿਗਰਾਨੀ ਕੀਤੀ ਜਾਵੇ, ਅਤੇ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਆਪਣੇ ਸੂਪਰਵਾਇਜ਼ਰ ਨੂੰ ਆਪਣੀ ਸਿਹਤ ਅਤੇ ਸੁਰੱਖਿਆ ਬਾਰੇ ਚਿੰਤਾਵਾਂ ਪ੍ਰ੍ਰਤੀ ਕਿਵੇਂ ਜਾਣੂ ਕਰਾ ਸਕਦੇ ਹੋ, ਅਤੇ ਤੁਹਾਨੂੰ ਸੱਭ ਅਮਰਜੈਂਸੀ ਪ੍ਰਬੰਧਾਂ ਜਾਂ ਕਾਰਵਾਈਆਂ ਬਾਰੇ ਪਤਾ ਹੋਵੇ।

ਕੀ ਮੈਨੂੰ ਭਾਸ਼ਾਈ ਮਸਲ਼ਿਆਂ ਬਰੇ ਮਦਦ ਮਿਲ਼ ਸਕਦੀ ਹੈ? (Can I get help with language issues?)

ਜੇ ਤੁਹਾਨੂੰ ਤੁਹਾਡੀ ਅੰਗ੍ਰੇਜ਼ੀ ਵਿੱਚ ਸੁਧਾਰ ਕਰਨ ਦੀ ਲ਼ੋੜ ਹੋਵੇ ਤਾਂ ਹੋਰ ਭਾਸ਼ਾਵਾਂ ਬੋਲ਼ਣ ਵਾਲ਼ਿਆਂ ਲ਼ਈ ਅੰਗ੍ਰੇਜ਼ੀ (ਈਸੌਲ਼) (English for Speakers of Other Languages (ESOL) ਕੋਰਸ ਉਪਲ਼ਬੱਧ ਹਨਂ

ਜੋ ਯੋਗਤਾਵਾਂ ਜਾਂ ਮੁਹਾਰਤਾਂ ਜਿਨ੍ਹਾਂ ਵਿੱਚ ਵਿਵਸਾਇਕ ਯੋਗਤਾਵਾਂ ਵੀ ਸ਼ਾਮਲ਼ ਹਨ ਮੈਂ ਆਪਣੀ ਮਾਤਭੂਮੀ ਵਿੱਚ ਪ੍ਰਾਪਤ ਕੀਤੀਆਂ ਹੋਈਆਂ ਹਨ ਬ੍ਰਤਾਨੀਆਂ ਵਿੱਚ ਕੰਮ ਕਰਨ ਸਮੇਂ ਕੀ ਮੈਂ uਨ੍ਹਾਂ ਵਿੱਚੋਂ ਕੋਈ ਇਥੋਂ ਦੀਆਂ ਵਿੱਚ ਬਦਲ਼ ਸਕਦਾ ਜਾਂ ਵਰਤ ਸਕਦਾ ਹਾਂ? (Can I transfer or use any qualifications or skills including vocational qualifications obtained in my home country when working in Britain?)

ਆਮ ਤੌਰ ਤੇ, ਬ੍ਰਤਾਨਵੀ ਸਿਹਤ ਅਤੇ ਸੁਰੱਖਿਆ ਕਾਨੂੰਨ (British health and safety law) ਵਿਦੇਸ਼ੀ ਯੋਗਤਾਵਾਂ ਜਾਂ ਨਿਪੁੰਨਤਾ ਦੀਆਂ ਪ੍ਰੀਖਿਆਵਾਂ ਨੂੰ ਮਾਣਤਾ ਨਹੀਂ ਦਿੰਦਾ, ਕੇਵਲ਼ ਤਾਂ ਹੀ ਮਾਣਤਾ ਦਿੰਦਾ ਹੈ ਜੇ ਇਹ ਰਿਵਾਇਤੀ, ਰਾਸ਼ਟਰੀ-ਪੱਧਰ ਦੀ ਯੋਗਤਾ ਹੋਵੇ। ਜੇ ਇਹ ਹੈ, ਤਾਂ ਤੁਹਾਡਾ ਮਾਲ਼ਕ ਸ਼ਾਇਦ ਇਸ ਦੀ ਸਮਾਨਤਾ ਯੂ.ਕੇ. ਦੀ ਸਮਰੱਥ ਹੁਕਮਰਾਨ, ਯੂ.ਕੇ. ਰਾਸ਼ਟਰੀ ਮਾਨਤਾ ਜਾਣਕਾਰੀ ਕੇਂਦਰ (ਯੂ.ਕੇ. ਐਨ.ਏ.ਆਰ.ਆਈ.ਸੀ.) (UK National Recognition Information Centre (UK NARIC) ਤੋਂ ਪ੍ਰਮਾਣਿਤ ਕਰਾ ਸਕੇ। ਜੇ ਨਹੀਂ ਹੈ, ਤਾਂ ਤੁਹਾਨੂੰ ਸ਼ਾਇਦ ਪ੍ਰੀਖਿਆ ਦੇਣ ਦੀ ਲ਼ੋੜ ਪਵੇ, ਅਤੇ ਮੁੜ-ਸਿੱਖਲ਼ਾਈ ਪ੍ਰਾਪਤ ਕਰਨ ਦੀ ਵੀ ਸੰਭਾਵਨਾ ਹੋ ਸਕਦੀ ਹੈ, ਜੇ ਤੁਸੀਂ ਉਹ ਕੰਮ ਕਰਨਾ ਹੈ ਜਿਸ ਲ਼ਈ ਤੁਹਾਨੂੰ ਵਿਸ਼ੇਸ਼ ਮੁਹਾਰਤਾਂ ਦੀ ਲ਼ੋੜ ਹੋਵੇ (ਜਿਵੇਂ ਕਿ ਫੌਰਕ-ਲ਼ਿੱਫਟ ਟਰੱਕ ਚਲ਼ਾਉਣਾ ਜਾਂ ਚੇਨਸੌਅ ਵਰਤਣੀ)। ਇਹ ਇਸ ਕਰਕੇ ਹੈ ਕਿ ਤੁਹਾਡੇ ਮਾਲ਼ਕ ਦੀ ਕਾਨੂੰਨੀ ਜਿੰਮੇਵਾਰੀ ਹੈ ਕਿ ਉਹ ਯਕੀਨੀ ਬਣਾਵੇ ਕਿ ਜੋ ਕੰਮ ਤੁਸੀਂ ਕਰ ਰਹੇ ਹੋ ਉਹ ਕਰਨ ਲ਼ਈ ਤੁਸੀਂ ਸਮਰੱਥ ਹੋਵੋਂ।

ਉਸਾਰੀ ਸੰਨਤ ਵਿੱਚ, ਕੰਨਸਟਰੱਕਸ਼ਨ ਸਕਿਲ਼ਸ ਸਰਟੀਫਿਕੇਸ਼ਨ ਸਕੀਮ (ਸੀ.ਐਸ.ਸੀ.ਐਸ.) ਕਾਰਡ (Construction Skills Certification Scheme (CSCS) card) ਕਾਮੇ ਦੀਆਂ ਮੁਹਾਰਤਾਂ ਦਾ ਸਬੂਤ ਪੇਸ਼ ਕਰਨ ਵੱਜੋਂ ਮਾਨਤਾ ਪ੍ਰਾਪਤ ਹੈ। ਇਸ ਸੰਨਤ ਵਿੱਚ ਮੁਹਾਰਤਾਂ ਅਤੇ ਸਿੱਖਲ਼ਾਈ ਦੀ ਨਿਗਰਾਨੀ ਕਰਨ ਲ਼ਈ ਸੰਸਥਾ ਕੰਨਸਟਰੱਕਸ਼ਨ ਸਕਿਲ਼ਸ (Construction Skills) ਹੈ।

ਜੇ ਮੈਂ ਗਰਭਵਤੀ ਹੋਵਾਂ ਤਾਂ ਮੇਰੇ ਮਾਲ਼ਕ ਨੂੰ ਕੀ ਕਰਨਾ ਲ਼ਾਜ਼ਮੀ ਹੈ? (What must my employer do if I am pregnant?)

ਜੇ ਤੁਸੀਂ ਗਰਭਵਤੀ ਹੋ, ਦੁੱਧ ਚੁੰਘਾਂਦੇ ਹੋ ਜਾਂ ਪਿੱਛਲ਼ੇ ਛੇ ਮਹੀਨਿਆਂ ਦੌਰਾਨ ਜਨਮ ਦਿੱਤਾ ਹੋਵੇ, ਤਾਂ ਤੁਹਾਨੂੰ ਆਪਣੇ ਮਾਲ਼ਕ ਨੂੰ ਦੱਸਣਾ (ਲ਼ਿੱਖਤੀ ਰੂਪ ਵਿੱਚ) ਚਾਹੀਦਾ ਹੈ। ਤੁਹਾਡੇ ਮਾਲ਼ਕ ਨੂੰ ਪਹਿਲ਼ਾਂ ਹੀ ਬੱਚਾ-ਪੈਦਾ ਕਰਨ ਦੀ ਉੱਮਰ ਵਾਲ਼ੀਆਂ ਇਸਤਰੀਆਂ ਲ਼ਈ ਸੱਭ ਖ਼ੱਤਰੇ ਵਿਚਾਰ ਅਧੀਨ ਕੀਤੇ ਹੋਏ ਹੋਣੇ ਚਾਹੀਦੇ ਹਨ, ਖਾਸ ਤੌਰ ਤੇ ਜੇ ਇਸਤਰੀਆਂ ਗਰਭਵਤੀ ਹੋਣ ਜਾਂ ਦੁੱਧ ਚੁੰਘਾ ਰਹੀਆਂ ਹੋਣ, ਅਤੇ ਯਕੀਨੀ ਬਣਾਇਆ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਖ਼ੱਤਰਿਆਂ ਨੂੰ ਕਾਬੂ ਵਿੱਚ ਰੱਖਿਆ ਜਾਵੇਗਾ। ਪਰ ਆਪਣੇ ਮਾਲ਼ਕ ਨੂੰ ਤੁਹਾਡੇ ਗਰਭ, ਜਾਂ ਕਿ ਤੁਸੀਂ ਨਵੇਂ ਮਾਂ ਬਣੇ ਹੋ ਬਾਰੇ ਬਾਰੇ ਦੱਸਣ ਨਾਲ਼, ਤੁਹਾਡੇ ਮਾਲ਼ਕ ਨੂੰ ਇਹ ਫ਼ੈਸਲ਼ਾ ਕਰਨ ਵਿੱਚ ਮਦਦ ਮਿਲ਼ੇਗੀ ਕਿ ਉਸ ਨੂੰ ਤੁਹਾਡਾ ਬਚਾ ਕਰਨ ਲ਼ਈ ਕੋਈ ਖ਼ਾਸ ਕਾਰਵਾਈ ਕਰਨ ਦੀ ਲ਼ੋੜ ਹੈ ਜਾਂ ਨਹੀਂ।

ਜੇ ਖ਼ੱਤਰਿਆਂ ਦੇ ਮੁਲ਼ਾਂਕਣ ਨੇ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਸਿਹਤ ਅਤੇ ਸੁਰੱਖਿਆ ਲ਼ਈ ਕਿਸੇ ਖ਼ੱਤਰੇ ਦੀ ਪਛਾਣ ਕੀਤੀ, ਤਾਂ ਇਸ ਖ਼ੱਤਰੇ ਨੂੰ ਰੋਕਣ, ਘਟਾਉਣ ਜਾਂ ਕਾਬੂ ਰੱਖਣ ਲ਼ਈ ਤੁਹਾਡੇ ਮਾਲ਼ਕ ਨੂੰ ਉਚਿੱਤ ਕਾਰਵਾਈ ਕਰਨੀ ਲ਼ਾਜ਼ਮੀ ਹੈ।

ਜੇ ਖ਼ੱਤਰੇ ਨੂੰ ਨਾ ਰੋਕਿਆ ਜਾ ਸਕੇ, ਤਾਂ ਤੁਹਾਡੇ ਮਾਲ਼ਕ ਨੂੰ ਇਹ ਕਰਨਾ ਲ਼ਾਜ਼ਮੀ ਹੈਂ

ਤੁਹਾਡੀਆਂ ਕੰਮ ਕਰਨ ਦੀਆਂ ਹਾਲ਼ਤਾਂ ਅਤੇ/ਜਾਂ ਘੰਟਿਆਂ ਨੂੰ ਵਕਤੀ ਤੌਰ ਤੇ ਬਦਲ਼ਿਆ ਜਾਵਾਂ ਜਾਂ ਜੇ ਇਹ ਸੰਭਵ ਨਾ ਹੋਵੇ ਤਾਂਂ

ਤੁਹਾਨੂੰ ਹੋਰ ਕੋਈ ਉਚਿੱਤ ਕੰਮ ਦੇਵੇ (ਉਸੇ ਹੀ ਤਨਖ਼ਾਹ ਤੇ) ਜੇ ਉਪਲ਼ਬੱਧ ਹੋਵਾਂ ਜਾਂ ਜੇ ਇਹ ਸੰਭਵ ਨਾ ਹੋਵੇ ਤਾਂਂ

ਤੁਹਾਡੀ ਜਾਂ ਤੁਹਾਡੇ ਬੱਚੇ ਦੀ ਸਿਹਤ ਅਤੇ ਸੁਰੱਖਿਆ ਦੇ ਬਚਾ ਵਾਸਤੇ, ਤਨਖ਼ਾਹ ਨਾਲ਼ ਤੁਹਾਨੂੰ ਕੰਮ ਤੋਂ ਵਕਤੀ ਤੌਰ ਤੇ ਜਿੰਨੇ ਵੀ ਸਮੇਂ ਦੀ ਲ਼ੋੜ ਹੋਵੇ ਉਸ ਲ਼ਈ ਕੱਢ ਦੇਵੇ।

ਜਦੋਂ ਤੁਸੀਂ ਗਰਭਵਤੀ ਹੋਵੋਂ ਇਨ੍ਹਾਂ ਹੱਕਾਂ ਦੀ ਰੱਖਿਆ ਰੋਜ਼ਗਾਰ ਹੱਕਾਂ ਦਾ ਕਾਨੂੰਨ 1996 (Employment Rights Act 1996) ਕਰਦਾ ਹੈ।

ਜੇ ਮੈਨੂੰ ਕੰਮ ਤੇ ਸਿਹਤ ਅਤੇ ਸੁਰੱਖਿਆ ਬਾਰੇ ਚਿੰਤਾਵਾਂ ਹੋਣ ਤਾਂ ਕੀ ਕਰਾਂ? (What if I have a concern about health and safety at work?)

ਸੱਭ ਤੋਂ ਪਹਿਲ਼ਾਂ ਤੁਹਾਨੂੰ ਇਹ ਕਰਨਾ ਚਾਹੀਦਾ ਹੈਂ

 • ਆਪਣੇ ਮਾਲ਼ਕ, ਮੈਨੇਜਰ ਜਾਂ ਸੂਪਰਵਾਇਜ਼ਰ ਨਾਲ਼ ਗੱਲ਼ ਕਰੋ
 • ਆਪਣੇ ਟ੍ਰੇਡ ਯੂਨੀਅਨ-ਨਿਯੁੱਕਤ ਸੁਰੱਖਿਆ ਨੁਮਾਇੰਦੇ ਨਾਲ਼ ਗੱਲ਼ ਕਰੋ ਜੇ ਹੋਵੇ ਤਾਂ

ਜੇ ਇਵੇਂ ਕਰਨ ਨਾਲ਼ ਮਾਮਲ਼ਾ ਹੱਲ਼ ਨਾ ਹੋਵੇ, ਅਤੇ ਤੁਸੀਂ ਕੰਮ ਤੇ ਸਿਹਤ ਅਤੇ ਸੁਰੱਖਿਆ ਹਾਲ਼ਾਤਾਂ ਬਾਰੇ ਸ਼ਿਕਾਇਤ ਕਰਨੀ ਚਾਹੋਂ, ਤਾਂ ਅਸੀਂ ਤੁਹਾਨੂੰ ਜਾਣਕਾਰੀ ਅਤੇ ਸਲ਼ਾਹ ਦੇ ਸਕਦੇ ਹਾਂ, ਅਤੇ ਤੁਹਾਡੀਆਂ ਚਿੰਤਾਵਾਂ ਦੀ ਹੋਰ ਜਾਂਚ ਕਰ ਸਕਦੇ ਹਾਂ।
ਜੇ ਤੁਸੀਂ ਕਿਸੇ ਉਸ ਕਾਰੋਬਾਰ ਵਿੱਚ ਕੰਮ ਕਰਦੇ ਹੋ ਜਿਸ ਵਿੱਚ ਏਚ.ਐਸ.ਈ. (HSE) ਸਿਹਤ ਅਤੇ ਸੁਰੱਖਿਆ ਕਾਨੂੰਨ ਲ਼ਾਗੂ ਨਹੀਂ ਕਰਾਉਂਦੀ, ਜਿਵੇ ਕਿ ਦੁਕਾਨ, ਦਫ਼ਤਰ ਜਾਂ ਬਹੁਤੇ ਮਾਲ਼ ਗੁਦਾਮ, ਤਾਂ ਅਸੀਂ ਇਸ ਦੀ ਬਜਾਏ ਤੁਹਾਨੂੰ ਜਿਸ ਇਲ਼ਾਕੇ ਵਿੱਚ ਇਹ ਕਾਰੋਬਾਰ ਸਥਾਪਿਤ ਹੋਵੇ ਉਸ ਇਲ਼ਾਕੇ ਦੀ ਸਥਾਨਿਕ ਅਥੌਰੀਟੀ ਦਾ ਸੰਪਰਕ ਵੇਰਵਾ ਦੇਵਾਂਗੇ। ਫਿਰ ਤੁਹਾਨੂੰ ਤੁਹਾਡੀ ਸ਼ਿਕਾਇਤ ਕਰਨ ਲ਼ਈ ਅਥੌਰੀਟੀ ਦੇ ਵਾਤਾਵਰਨ ਸੰਬੰਧੀ ਸਿਹਤ ਵਿਭਾਗ (Authority's Environmental Health department) ਨਾਲ਼ ਸੰਪਰਕ ਕਰਨ ਦੀ ਲ਼ੋੜ ਹੋਵੇਗੀ।

ਜਦੋਂ ਏਚ.ਐਸ.ਈ. (HSE) ਕਿਸੇ ਸ਼ਿਕਾਇਤ ਦੀ ਜਾਂਚ ਕਰਦੀ ਹੈ ਇਹ ਸ਼ਿਕਾਇਤ ਕਰਨ ਵਾਲ਼ੇ ਦੀ ਪਛਾਣ ਬਾਰੇ ਕਿਸੇ ਨੂੰ ਨਹੀਂ ਦੱਸਦੀ। ਅਸੀਂ ਮਾਲ਼ਕ ਨੂੰ ਨਹੀਂ ਦੱਸਾਂਗੇ ਕਿ ਸ਼ਿਕਾਇਤ ਕੀਤੀ ਗਈ ਹੈ, ਕੇਵਲ਼ ਤਾਂ ਹੀ ਦੱਸਾਂਗੇ ਜੇ ਤੁਸੀਂ ਸਾਨੂੰ ਦੱਸੋਂ ਕਿ ਇਵੇਂ ਕਰਨਾ ਠੀਕ ਹੈ।

ਵਧੇਰੇ ਜਾਣਕਾਰੀ ਇਥੋਂ ਲ਼ੱਭੀ ਜਾ ਸਕਦੀ ਹੈ ਕੰਮ ਅਸਥਾਨ ਤੇ ਸਿਹਤ ਅਤੇ ਸੁਰੱਖਿਆ ਬਾਰੇ ਸ਼ਿਕਾਇਤਾਂ (complaints about workplace health and safety).
ਸਾਡਾ ਔਨਲ਼ਾਇਨ ਫ਼ਾਰਮ ਵਰਤ ਕੇ ਆਪਣੀ ਸ਼ਿਕਾਇਤ ਕਰੋ – ਜੇ ਤੁਸੀਂ ਇਹ ਔਨਲ਼ਾਇਨ ਫ਼ਾਰਮ ਨਾ ਵਰਤ ਸਕੋਂ ਤਾਂ ਦਫ਼ਤਰੀ ਘੰਟਿਆਂ ਵਿੱਚ ਤੁਸੀਂ ਸਾਡੀ ਸ਼ਿਕਾਇਤ ਅਤੇ ਸਲ਼ਾਹਕਾਰ ਟੀਮ (Complaints and Advisory Team) ਨੂੰ 0300 0031647ਤੇ ਫ਼ੋਨ ਕਰਕੇ ਸ਼ਿਕਾਇਤ ਕਰ ਸਕਦੇ ਹੋ।  
ਯਾਦ ਰੱਖੋ,  ਤੁਹਾਡੇ ਹੋਰ ਬੁਨਿਆਦੀ ਹੱਕ ਵੀ ਹਨ ਜਿਵੇਂ ਕਿ ਤੁਹਾਨੂੰ ਕਿੰਨਾਂ ਸਮਾਂ ਕੰਮ ਕਰਨਾ ਲ਼ਾਜ਼ਮੀ ਹੈ ਤੇ ਪਬੰਧੀਆਂ, ਕੰਮ ਤੋਂ ਵਿਹਲ਼ਾ ਸਮਾਂ, ਆਰਾਮ ਲ਼ਈ ਬ੍ਰੇਕ ਅਤੇ ਤਨਖ਼ਾਹਦਾਰ ਸਾਲ਼ਾਨਾ ਛੁੱਟੀਆਂ।

ੇ ਫ਼ੋਨ ਕਰਕੇ ਸ਼ਿਕਾਇਤ ਕਰ ਸਕਦੇ ਹੋ।

ਯਾਦ ਰੱਖੋ, ਤੁਹਾਡੇ ਹੋਰ ਬੁਨਿਆਦੀ ਹੱਕ ਵੀ ਹਨ ਜਿਵੇਂ ਕਿ ਤੁਹਾਨੂੰ ਕਿੰਨਾਂ ਸਮਾਂ ਕੰਮ ਕਰਨਾ ਲ਼ਾਜ਼ਮੀ ਹੈ ਤੇ ਪਬੰਧੀਆਂ, ਕੰਮ ਤੋਂ ਵਿਹਲ਼ਾ ਸਮਾਂ, ਆਰਾਮ ਲ਼ਈ ਬ੍ਰੇਕ ਅਤੇ ਤਨਖ਼ਾਹਦਾਰ ਸਾਲ਼ਾਨਾ ਛੁੱਟੀਆਂ।

ਦੇਖੋ ਕਾਮਿਆਂ ਲ਼ਈ ਲ਼ਾਭਦਾਇੱਕ ਸੰਪਰਕ (Useful contacts for workers) ਅਤੇ ਇਸ ਬਾਰੇ ਪੰਨੇ ਕਾਮਿਆਂ ਲ਼ਈ ਹੋਰ ਮਦਦ (further help for workers)
ਏਚ.ਐਸ.ਈ. (HSE) ਨੇ ਵਿਦੇਸ਼ੀ ਕਾਮਿਆਂ ਦੀ ਵਰਤੋਂ ਲ਼ਈ ਜੇਬ ਕਾਰਡ ਵੀ ਬਣਾਇਆ ਹੈਂ

ਸ਼ਾਇਦ ਤੁਹਾਨੂੰ ਹੋਰ ਐਸ.ਐਸ.ਈ. (HSE) ਪ੍ਰਕਾਸ਼ਤਾਂ ਪੜ੍ਹਨੀਆਂ ਲ਼ਾਭਦਾਇੱਕ ਲ਼ੱਭਣ ਜੋ ਅੰਗਅੇਜ਼ੀ ਤੋਂ ਇਲ਼ਾਵਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ (languages other than English)

ਹੋਰ ਸਮੱਗਰੀ

ਅਧੀਨਂ ਮੈਂ ਯਕੀਨੀ ਬਣਾਉਣ ਲ਼ਈ ਕਿ ਕੰਮ ਤੇ ਮੇਰੇ ਰੋਜ਼ਗਾਰ ਹੱਕਾਂ ਦੀ ਰੱਖਿਆ ਕੀਤਾ ਜਾਵੇ ਲ਼ਈ ਕੀ ਕਰ ਸਕਦਾ/ਦੀ ਹਾਂ?

ਮਜ਼ਦੂਰਾਂ ਅਤੇ ਮਾਲ਼ਕਾਂ ਲ਼ਈ ਕੰਮ ਤੇ ਹੱਕਾਂ ਅਤੇ ਜਿੰਮੇਵਾਰੀਆਂ ਬਾਰੇ ਮਦਦ ਅਤੇ ਸਲ਼ਾਹ

ਏਕਾਸ (Acas)

ਏਕਾਸ (Acas) ਮਦਦਲ਼ਾਈਨ ਦੇ ਸਲ਼ਾਹਕਾਰ ਦੋਵੇਂ ਮਾਲ਼ਕਾਂ ਅਤੇ ਮੁਲ਼ਾਜ਼ਮਾਂ ਲ਼ਈ ਮੁੱਫ਼ਤ ਅਤੇ ਗੁੱਪਤ ਸਲ਼ਾਹ ਮੁਹੱਈਆ ਕਰਦੀ ਹੈ ਜੋ ਰੋਜ਼ਗਾਰ ਹੱਕਾਂ ਅਤੇ ਨਿਯਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੇ ਹੋਣ ਜੋ ਰੋਜ਼ਗਾਰ ਝੱਗੜੇ ਵਿੱਚ ਸ਼ਾਮਲ਼ ਹੋਣ।

ਏਕਾਸ (Acas) ਕੋਲ਼ ਔਨਲ਼ਾਈਨ ਮਦਦਲ਼ਾਈਨ ਸੰਦ ਹੈ, ਜੋ ਤੁਹਾਡੇ ਸਵਾਲ਼ਾਂ ਦਾ ਜਵਾਬ ਦੇ ਸਕਦਾ ਹੈ। ਏਕਾਸ (Acas) ਜਿਸ ਵਿੱਚ ਸਾਡੀ (ਮਦਦਲ਼ਾਈਨ ਔਨਲ਼ਾਈਨ) ਹeਲ਼ਪਲ਼ਨਿe ਓਨਲ਼ਨਿe ਸੇਵਾ ਵੀ ਸ਼ਾਮਲ਼ ਹੈ ਬਾਰੇ ਵਧੇਰੇ ਪਤਾ ਕਰੋ ਕਿ ਇਹ ਕਿਵੇਂ ਮਦਦ ਕਰ ਸਕਦੀ ਹੈ।

ਏਕਾਸ (Acas) ਇਨ੍ਹਾਂ ਨਾਲ਼ ਸੰਬੰਧਿਤ ਸਵਾਲ਼ਾਂ ਦਾ ਜਵਾਬ ਦੇਣ ਵਿੱਚ ਮਦਦ ਕਰ ਸਕਦੀ ਹੈਂ

 • ਰੋਜ਼ਗਾਰ ਹੱਕ
 • ਅਨੁਸ਼ਾਸਨ ਅਤੇ ਉਖਿਆਈ
 • ਤਨਖਾਹ ਅਤੇ ਰਾਸ਼ਟਰੀ ਘੱਟ ਤੋਂ ਘੱਟ ਤਨਖਾਹ
 • ਇੱਕਰਾਰਨਾਮੇ ਅਤੇ ਮੁੱਦਤਾਂ ਅਤੇ ਸ਼ਰਤਾਂ
 • ਕੰਮਕਾਜੀ ਸਮਾਂ, ਆਰਾਮ ਲ਼ਈ ਬਰੇਕ ਅਤੇ ਛੁੱਟੀਆਂ ਦਾ ਹੱਕ
 • ਕੰਮ ਸਥਾਨ ਤੇ ਬਰਾਬਰੀ
 • ਰੋਜ਼ਗਾਰ ਏਜੰਸੀ ਜਾਂ ਗੈਂਗਮਾਸਟਰ ਲ਼ਈ ਕੰਮ ਕਰਨਾ
 • ਰੋਜ਼ਗਾਰ ਏਜੰਸੀ ਜਾਂ ਗੈਂਗਮਾਸਟਰ ਲ਼ਾਈਸੈਂਸਦਾਰੀ।

ਏਕਾਸ (ACAS) ਆਪਣੇ ਵੈਬਸਾਈਟ ਤੇ ਰੋਜ਼ਗਾਰ ਕਾਨੂੰਨ ਅਤੇ ਰੋਜ਼ਗਾਰ ਨਾਤਿਆਂ ਬਾਰੇ ਸਲ਼ਾਹ ਦੀ (ਪੂਰੀ ਏ-ਜ਼ੈਡ ਸੂਚੀਕਰਨ) ਫuਲ਼ਲ਼ ਾ-ਗ਼ ਲ਼ਸਿਟਨਿਗ ਵੀ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲ਼ਈ (Acas) ਾਚਾਸ਼ ਤੇ ਜਾਓ।

ਏਕਾਸ ਮਦਦਲ਼ਾਈਨ (ACAS helpline) ਨੰਬਰ

ਟੈਲ਼ੀਫ਼ੋਨਂ ੦੩੦੦ ੧੨੩ ੧੧੦੦
ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ ੮ ਤੋਂ ਸ਼ਾਮ ੮ ਵਜੇ ਤੱਕ।
ਸੁਨਿੱਚਰਵਾਰ, ਸਵੇਰੇ ੯ ਤੋਂ ਦੁਪਹਿਰ ੧ ਵਜੇ ਤੱਕ

ਸ਼ਿਕਾਇਤਾਂ

ਤੁਸੀਂ (ਆਪਣੇ ਮਾਲ਼ਕ ਬਾਰੇ ਸਿੱਧੀ ਸ਼ਿਕਾਇਤ ਇਨ੍ਹਾਂ ਨੂੰ ਕਰ ਸਕਦੇ ਹੋ) ਮਅਖe ਅ ਦਰਿeਕਟ ਕਓਮਪਲ਼ਅਨਿਟ ਅਬਓuਟ ਯਓuਰ eਮਪਲ਼ਓਯeਰ ਹੇਠ ਲ਼ਿੱਖਤ ਸੰਬੰਧਿਤ ਸਰਕਾਰੀ ਅਮਲ਼ ਦਰਾਮਦ ਸੰਸਥਾ ਨੂੰ ਕਰ ਸਕਦੇ ਹੋਂ

 • ਏਚ.ਐਮ. ਰੈਵੀਨਿਊ ਅਤੇ ਕੱਸਟਮਜ਼ (ਏਚ.ਐਮ.ਆਰ.ਸੀ) (HM Revenue & Customs (HMRC) - ਰਾਸ਼ਟਰੀ ਘੱਟ ਤੋਂ ਘੱਟ ਤਨਖਾਹ ਬਾਰੇ
 • ਐਂਪਲ਼ੌਇਮੈਂਟ ਏਜੰਸੀ ਸਟਾਂਡਰਦਸ ਇੰਸਪੈਕਟੋਰੇਟ (Employment Agency Standards Insepctorate) - ਰੋਜ਼ਗਾਰ ਏਜੰਸੀ ਕਾਨੂੰਨ ਨਿਰਮਾਣ ਬਾਰੇ (ਏਜੰਸੀ ਮਜ਼ਦੂਰ ਨਿਯਮਾਂ (Agency Worker Regulations) ਤੋਂ ਇਲ਼ਾਵਾ)
 • ਗੈਂਗਮਾਸਟਰਜ਼ ਲ਼ਾਈਸਿਨਸੰਗ ਅਥੌਰੀਟੀ (ਜੀ.ਐਲ਼.ਏ) (Gangmasters Licensing Authority (GLA) – ਖੇਤੀਬਾੜੀ, ਬਾਗਬਾਨੀ, ਸ਼ੈਲ਼ਫਿੱਸ਼ ਇਕੱਠੀ ਕਰਨ ਜਾਂ ਸੰਬੰਧਿਤ ਪ੍ਰੋਸੈਸਿੰਗ ਅਤੇ ਪੈਕਿਜਿੰਗ ਵਿੱਚ ਕੰਮ ਕਰਦੇ ਏਜੰਸੀ ਮਜ਼ਦੂਰਾਂ ਬਾਰੇ
 • ਹੈਲ਼ਥ ਐਂਡ ਸੇਫਟੀ ਐਕਜ਼ੈਕਟਿਵ (ਏ.ਐਸ.ਈ.) (Health and Safety Excutive (HSE) - ਕੰਮ ਕਰਨ ਦੇ ਸਮੇਂ ਨਾਲ਼ ਸੰਬੰਧਿਤ ਮਸਲ਼ਿਆਂ ਬਾਰੇ, ਜਿਸ ਵਿੱਚ ਹਫ਼ਤੇ ਦੇ ਵੱਧ ਤੋਂ ਵੱਧ ਕੰਮ ਕਰਨ ਦੇ ਘੰਟੇ ਸ਼ਾਮਲ਼ ਹਨ
 • ਡੈਫਰਾ (Defra) - ਖੇਤੀਬਾੜੀ ਦੀਆਂ ਤਨਖਾਹਾਂ ਬਾਰੇ

ਤੁਸੀਂ ਹੋਰ ਕਿਸੇ ਦੀ ਤਰਫੋਂ ਵੀ (ਸ਼ਿਕਾਇਤ ਕਰ ਸਕਦੇ) ਮਅਖe ਅ ਕਓਮਪਲ਼ਅਨਿਟ

ਕੀ ਮੇਰਾ ਮਾਲ਼ਕ ਮੇਰੇ ਤੋਂ ਰਿਹਾਇਸ਼ ਲ਼ਈ ਖ਼ਰਚਾ ਲ਼ੈ ਸਕਦਾ ਹੈ? (Can my employer charge me for accommodation?)

ਭਾਵੇਂ ਕਈ ਵਿਦੇਸ਼ੀ ਕਾਮੇ ਆਪਣੀ ਰਿਹਾਇਸ਼ ਦਾ ਪ੍ਰਬੰਧ ਆਪ ਹੀ ਕਰਦੇ ਹਨ, ਕੁੱਝ ਸੰਨਅਿਤਾਂ ਵਿੱਚ, ਖ਼ਾਸ ਤੌਰ ਤੇ ਖੇਤੀਬਾੜੀ ਅਤੇ ਸਿਹਤਸੰਭਾਲ਼, ਕਈ ਵੇਰ ਰਿਹਾਇਸ਼ ਮਜ਼ਦੂਰੀ ਪ੍ਰਦਾਨ ਕਰਨ ਵਾਲ਼ਾ ਜਾਂ ਵਰਤਣ ਵਾਲ਼ਾ ਮੁਹੱਈਆ ਕਰਦੇ ਹਨ।

ਨਿਵਾਸ ਸੰਬੰਧੀ ਰਿਹਾਇਸ਼ ਪ੍ਰਤੀ ਲ਼ਾਗੂ ਕਾਨੂੰਨ ਬਾਰੇ ਹੋਰ ਜਾਣਕਾਰੀ ਅਤੇ ਅਮਲ਼ ਦਰਾਮਦ ਬਾਰੇ ਸੇਧ ਸਥਾਨਿਕ ਹੁਕਮਰਾਨਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਜੇ ਮੈਂ ਕਿਰਾਏ ਤੇ ਰਿਹਾਇਸ਼ ਵਿੱਚ ਰਹਿ ਰਿਹਾ ਹੋਵਾਂ ਜੋ ਅਸੁਰੱਖਿਅਤ, ਭੀੜ ਭੜੱਕੇ ਵਾਲ਼ੀ ਜਾਂ ਘੱਟੀਆਂ ਪ੍ਰਕਾਰ ਦੀ ਮੁਰੰਮਤ ਵਾਲ਼ੀ ਹੋਵੇ ਤਾਂ ਫਿਰ ਕੀ ਹੋਵੇਗਾ? (What if I am living in rented accommodation that is unsafe, overcrowded or poorly maintained?)

ਤੁਹਾਡੇ ਮਾਲ਼ਕ ਮਕਾਨ ਦੀਆਂ ਗੈਸ ਸੁਰੱਖਿਆ (ਜੜਾਈ ਅਤੇ ਵਰਤੋਂ) ਨਿਯਮ 1998 (Gas Safety (Installation and Use) Regulations 1998) ੜeਗuਲ਼ਅਟਓਿਨਸ ੧੯੯੮) ਅਧੀਨ ਜੋ ਸੱਭ ਨਲ਼ ਪ੍ਰਬੰਧ, ਉਪਕਰਨ ਅਤੇ ਫਲ਼ੂ ਜਿਨ੍ਹਾਂ ਦੇ ਉਹ ਮਾਲ਼ਕ ਹੋਣ ਅਤੇ ਤੁਹਾਨੂੰ ਵਰਤਣ ਲ਼ਈ ਦਿੱਤੇ ਗਏ ਹੋਣ ਦੀ ਮੁਰੰਮਤ ਗੈਸ ਸੁਰੱਖਿਅਤ ਰਜਿਸਟਰਡ ਇੰਜਨੀਅਰ (Gas Safe registered engineer) ਤੋਂ ਕਰਾਉਣ ਲ਼ਈ ਜਿਮੇਵਾਰੀਆਂ ਹਨ। ਤੁਹਾਡੇ ਮਾਲ਼ਕ ਮਕਾਨ ਨੂੰ ਗੈਸ ਸੁਰੱਖਿਅਤ ਰਜਿਸਟਰਡ ਇੰਜਨੀਅਰ (Gas Safe registered engineer) ਤੋਂ ਹਰ 12 ਮਹੀਨਿਆਂ ਬਾਅਦ ਸਾਲ਼ਾਨਾ ਗੈਸ ਸੁਰੱਖਿਆ ਜਾਂਚ (annual gas safety check) ਕਰਾuਣ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਉਸ ਨੂੰ ਸੁਰੱਖਿਆ ਜਾਂਚ (safety check) ਦਾ ਰਿਕਾਰਡ 2 ਸਾਲ਼ਾਂ ਲ਼ਈ ਰੱਖਣਾ ਲ਼ਾਜ਼ਮੀ ਹੈ ਅਤੇ ਹਰ ਵਰਤਮਾਨ ਕਿਰਾਏਦਾਰ ਨੂੰ ਸੁਰੱਖਿਆ ਜਾਂਚ ਪੂਰੀ ਹੋਣ ਤੋਂ ੨੮ ਦਿਨਾਂ ਅੰਦਰ ਕਾਪੀ ਦੇਣੀ ਚਾਹੀਦੀ ਹੈ ਅਤੇ ਹਰ ਨਵੇਂ ਕਿਰਾਏਦਾਰ ਨੂੰ ਮਕਾਨ ਵਿੱਚ ਆਉਣ ਤੋਂ ਪਹਿਲ਼ਾਂ ਸੁਰੱਖਿਆ ਜਾਂਚ ਦੀ ਕਾਪੀ ਦੇਣੀ ਲ਼ਾਜ਼ਮੀ ਹੈ।

ਘੱਟੀਆਂ ਰਿਹਾਇਸ਼ ਦੀਆਂ ਹਾਲ਼ਤਾਂ ਦਾ ਦੋਵੇਂ ਕਿਰਾਏਦਾਰਾਂ ਅਤੇ ਗੁਆਂਢੀਆਂ ਉਪਰ ਵੀ ਬਹੁਤ ਜਿਆਦਾ ਅਸਰ ਹੋ ਸਕਦਾ ਹੈ। ਜੇ ਤੁਹਾਨੂੰ ਤੁਹਾਡੇ ਮਕਾਨ ਮਾਲ਼ਕ ਵੱਲ਼ੋਂ ਪ੍ਰਦਾਨ ਕੀਤੀ ਰਿਹਾਇਸ਼ ਦੀ ਗੁਣਵਤਾ ਬਾਰੇ ਕੋਈ ਚਿੰਤਾ ਹੋਵੇ ਤਾਂ ਆਪਣੀ ਸਥਾਨਿਕ ਹਾਉਜ਼ਿੰਗ ਅਥੌਰੀਟੀ ਜਾਂ (local housing authority) ਜਾਂ ਸੀਟੀਜ਼ਨਸ ਐਡਵਾਇਸ ਬਿਓਰੋ (Citizens Advice Bureau) ਨਾਲ਼ ਸੰਪਰਕ ਕਰੋ। ਤੁਹਾਨੂੰ ਰਿਹਾਇਸ਼ੀ ਉਪਕਾਰੀ ਸੰਸਥਾ (housing charity) ਸ਼ੈਲ਼ਟਰ (Shelter) ਤੋਂ ਸਲ਼ਾਹ ਵੀ ਲ਼ਾਭਦਾਇੱਕ ਲ਼ੱਭ ਸਕਦੀ ਹੈ।

 
Updated: 2021-10-04