ਇਸ ਵੈਬਸਾਇਟ ਬਾਰ

ਏਚ.ਐਸ.ਈ.(HSE) ਦਾ ਪ੍ਰਵਾਸੀ ਕਾਮਿਆਂ ਲ਼ਈ ਵੈਬਸਾਇਟ ਵਿਦੇਸ਼ਾਂ ਤੋਂ ਆਏ ਕਾਮਿਆਂ ਅਤੇ ਉਨ੍ਹਾਂ ਦੇ ਮਾਲ਼ਕਾਂ ਲ਼ਈ ਕੰਮ ਅਸ਼ਥਾਨ ਤੇ ਸਿਹਤ ਅਤੇ ਸੁਰੱਖਿਆ ਬਾਰੇ ਅੱਤ ਜਰੂਰੀ ਜਾਣਕਾਰੀ, ਸੇਧ ਅਤੇ ਸਲ਼ਾਹ ਮੁਹੱਈਆ ਕਰਨ ਲ਼ਈ ਬਣਾਇਆ ਗਿਆ ਹੈ।

ਵਿਦੇਸ਼ਾਂ ਤੋਂ ਕਾਮਿਆਂ ਨਾਲ਼ ਦੁਰਵਿਹਾਰ ਹੋਣ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤੇ ਜਾਣ ਦੀ ਸੰਭਾਵਨਾ ਬਾਰੇ ਸਰਕਾਰ ਚਿੰਤਤ ਹੈ। ਏਚ.ਐਸ.ਈ.(HSE) ਸਾਰੇ ਕਾਮਿਆਂ ਲ਼ਈ, ਬੇਸ਼ੱਕ ਉਨ੍ਹਾਂ ਦੀ ਰੋਜ਼ਗਾਰ ਜਾਂ ਪ੍ਰਵਾਸ ਪਦਵੀ ਕੋਈ ਵੀ ਹੋਵੇ, ਸਿਹਤ ਅਤੇ ਸੁਰੱਖਿਆ ਰੱਖਿਆ ਵਿੱਚ ਸੁਧਾਰ ਲ਼ਿਆਉਣ ਲ਼ਈ ਵਚਨਬੱਧ ਹੈ।

ਇਹ ਵੈਬ ਪੰਨੇ ਖ਼ਾਸ ਤੌਰ ਤੇ ਸਪਸ਼ਟੀਕਰਨ ਦੇਣ ਲ਼ਈ ਬਣਾਏ ਗਏ ਹਨ ਕਿ ਵਿਦੇਸ਼ਾਂ ਤੋਂ ਆਏ ਏਥੇ ਕੰਮ ਕਰਦਿਆਂ ਦੀ ਸਿਹਤ ਅਤੇ ਸੁਰੱਖਿਆ ਕਾਨੂੰਨ ਕਿਵੇਂ ਰੱਖਿਆ ਕਰਦਾ ਹੈ। ਇਹ ਪੰਨੇ ਬ੍ਰਤਾਨਵੀ ਸਿਹਤ ਅਤੇ ਸੁਰੱਖਿਆ ਕਾਨੂੰਨ ਅਧੀਨ ਮਾਲ਼ਕਾਂ ਅਤੇ ਕਾਮਿਆਂ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ ਲ਼ਈ ਅੱਤ ਜਰੂਰੀ ਸੇਧ ਵੀ ਪ੍ਰਦਾਨ ਕਰਦੇ ਹਨ।

ਬ੍ਰਤਾਨਵੀ ਸਿਹਤ ਅਤੇ ਸੁਰੱਖਿਆ ਕਾਨੂੰਨ ਅਧੀਨ ਸੱਭ ਕਾਮਿਆਂ ਨੂੰ ਇੱਕੋ ਪੱਧਰ ਦੀ ਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਇਥੇ ਕੰਮ ਕਰਨ ਦਾ ਹੱਕ ਹੋਵੇ ਜਾਂ ਨਾ ਹੋਵੇ। ਇਹ ਮਾਲ਼ਕਾਂ, ਸਵੈ-ਰੋਜ਼ਗਾਰ ਲ਼ੋਕਾਂ, ਰੋਜ਼ਗਾਰ ਕਾਰੋਬਾਰਾਂ (ਜਿਨ੍ਹਾਂ ਵਿੱਚ ਏਜੰਸੀਆਂ ਅਤੇ ਗਾਂਗਮਾਸਟਰ ਸ਼ਾਮਲ਼ ਹਨ) ਅਤੇ ਮੁਲ਼ਾਜ਼ਮਾਂ ਤੇ ਲ਼ਾਗੂ ਹੈ ਉਹ ਫੁੱਲ਼-ਟਾਇਮ, ਪਾਰਟ-ਟਾਇਮ ਜਾਂ ਵਕਤੀ ਇੱਕਰਾਰਨਾਮਿਆਂ ਤੇ ਕੰਮ ਕਰ ਰਹੇ ਹੋਣ – ਉਦਾਹਰਨ ਵੱਜੋਂ ḔਏਜੰਸੀḔ ਕਾਮਿਆਂ ਦੇ ਤੌਰ ਤੇ ਕੰਮ ਕਰ ਰਹੇ ਹੋਣ।

ਇਸ ਵੈਬਸਾਇਟ ਤੇ ਜਾਣਕਾਰੀ ਦੋਵੇਂ ਮਾਲ਼ਕਾਂ ਅਤੇ ਮੁਲ਼ਾਜ਼ਮਾਂ ਲ਼ਈ ਲ਼ਾਭਦਾਇੱਕ ਹੋਵੇਗੀ।

ਬ੍ਰਤਾਨੀਆ ਤੋਂ ਬਾਹਰੋਂ ਆਏ ਕਾਮਿਆਂ ਨੂੰ ਜੋ ਕੰਮ ਉਨ੍ਹਾਂ ਨੇ ਕਰਨੇ ਹਨ ਉਨ੍ਹਾਂ ਵਿੱਚ ਅਤੇ ਉਸ ਕੰਮਕਾਜੀ ਵਾਤਾਵਰਨ ਅਤੇ ਕੰਮ ਅਸਥਾਨ ਦੇ ਸੱਭਿਆਚਾਰ ਜੋ ਉਨ੍ਹਾਂ ਦੀ ਮਾਤ ਭੂਮੀ ਨਾਲ਼ੋਂ ਬਹੁਤ ਵੱਖਰਾ ਹੋ ਸਕਦਾ ਹੈ ਵਿੱਚ ਅਣਪਛਾਣੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ ਅਤੇ ਸੁਰੱਖਿਆ ਬਾਰੇ ਅਧਿਕਾਰ ਯੁਕਤ ਜਾਣਕਾਰੀ ਪ੍ਰਾਪਤ ਕਰਨ ਲ਼ਈ, ਨਿਸ਼ਚਿਤ ਸੇਧ ਲ਼ਈ ਲ਼ਿੱਖਤ ਵਿੱਚ ਲ਼ਿੰਕਾਂ ਦੇ ਪਿੱਛੇ ਜਾਓ ਅਤੇ ਸੰਬੰਧਿਤ ਕਾਨੂੰਨ ਨਿਰਮਾਣ ਦਾ ਹਵਾਲ਼ਾ ਹਾਸਲ਼ ਕਰੋ।

ਸਾਡੀਆਂ ਕੁੱਝ ਗਿਣਤੀ ਦੀਆਂ ਪ੍ਰਕਾਸ਼ਤਾਂ ਅੰਗ੍ਰੇਜ਼ੀ ਤੋਂ ਇਲ਼ਾਵਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਹੋਈਆਂ ਹਨ। ਇਹ ਹੇਠ ਲ਼ਿੱਖਤ ਲ਼ਿੰਕ ਤੋਂ ਡਾਊਨਲ਼ੋਡ ਕੀਤੀਆਂ ਜਾ ਸਕਦੀਆਂ ਹਨ।

ਦੂਜੀਆਂ ਭਾਸ਼ਾਵਾਂ ਵਿੱਚ ਪ੍ਰਕਾਸ਼ਤਾਂ

Updated: 2021-01-20