Health and Safety Executive


ਕਾਮਿਆਂ ਲਈ ਹੋਰ ਮਦਦ

ਜੇ ਤੁਹਾਨੂੰ ਕੰਮ ਦੇ ਕਿਸੀ ਮਾਮਲੇ ਬਾਰੇ ਜਾਣਕਾਰੀ ਚਾਹੀਦੀ ਹੈ - ਜਿਵੇਂ ਨੈਸ਼ਨਲ ਮਿਨਿਮਮ ਵੇਜ (ਰਾਸ਼ਟਰੀ ਘੱਟੋ-ਘੱਟ ਮਜ਼ਦੂਰੀ) ਤੋਂ ਘੱਟ ਤਨਖਾਹ, ਕੰਮ ਕਰਨ ਦੇ ਲੰਬੇ ਘੰਟਿਆਂ ਸੰਬੰਧੀ ਮੁੱਦੇ, ਜਾਂ ਨੌਕਰੀ ਦੇਣ ਵਾਲੀ ਏਜੰਸੀ ਜਾਂ ਠੇਕੇਦਾਰ ਨਾਲ ਸਮੱਸਿਆਵਾਂ - ਤਾਂ ‘ਪੇ ਐਂਡ ਵਰਕ ਰਾਈਟਸ’ ਦੀ ਹੈਲਪਲਾਈਨ 0800 917 2368 ਤੇ ਫ਼ੋਨ ਕਰੋ।

ਜੇ ਤੁਸੀਂ ਕਿਰਾਏ ਦੇ ਮਕਾਨ ਵਿਚ ਰਹਿੰਦੇ ਹੋ ਜਿੱਥੇ ਗੈਸ ਨਾਲ ਚਲਣ ਵਾਲੇ ਉਪਕਰਨ ਹਨ ਜਿਵੇਂ ਕਿ ਬਾਇਲਰ ਅਤੇ ਕੁਕਰ, ਤਾਂ ਤੁਹਾਡੇ ਮਾਲਕ ਮਕਾਨ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਰੱਖੇ। ਹੋਰ ਜਾਣਕਾਰੀ ਲਈ ਘਰੇਲੂ ਗੈਸ ਬਾਰੇ ਅਕਸਰ ਪੱਛੇ ਜਾਣ ਵਾਲੇ ਸਵਾਲ ਵੇਖੋ।

ਜੇ ਤੁਸੀਂ ਪਰਵਾਸੀ ਕਾਮਿਆਂ ਨੂੰ ਦਿੱਤੇ ਗਏ ਕਿਰਾਏ ਦੇ ਮਕਾਨ ਦੇ ਪੱਧਰ ਦੇ ਕਿਸੀ ਹੋਰ ਪਹਿਲੂ ਬਾਰੇ ਫਿਕਰਮੰਦ ਹੋ ਤਾਂ ਆਪਣੀ ਲੋਕਲ ਕੌਂਸਲ ਦੇ ਹਾਉਸਿੰਗ ਡਿਪਾਰਟਮੈਂਟ ਨਾਲ ਸੰਪਰਕ ਕਰੋ।

ਜੇ ਤੁਸੀਂ ਕੰਮ ਦੀ ਥਾਂ 'ਤੇ ਸਿਹਤ ਅਤੇ ਸੁਰੱਖਿਆ ਬਾਰੇ ਐਚ.ਐਸ.ਈ.(HSE) ਕੋਲ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਅਸੀਂ ਜਾਣਕਾਰੀ 'ਤੇ ਸਲਾਹ ਦੇ ਸਕਦੇ ਹਾਂ, ਪਰ ਸਾਨੂੰ ਤੁਹਾਡੀ ਕਾਲ ਲੋਕਲ ਐਚ.ਐਸ.ਈ. (HSE) ਦੇ ਦਫਤਰ ਕੋਲ ਭੇਜਣ ਦੀ ਲੋੜ ਹੋ ਸਕਦੀ ਹੈ ਤਾਂਕਿ ਸਟਾਫ਼ ਹੋਰ ਜਾਂਚ ਕਰ ਸਕੇ। ਜੇ ਤੁਸੀਂ ਕਿਸੇ ਅਜਿਹੇ ਕਾਰੋਬਾਰ ਵਿੱਚ ਕੰਮ ਕਰਦੇ ਹੋ ਜਿੱਥੇ ਐਚ.ਐਸ.ਈ.(HSE) ਦਾ ਸਿਹਤ ਅਤੇ ਸੁਰੱਖਿਆ ਕਾਨੂੰਨ ਲਾਗੂ ਨਹੀਂ ਹੁੰਦਾ ਜਿਵੇਂ ਦੁਕਾਨ, ਦਫਤਰ ਜਾਂ ਜ਼ਿਆਦਾਤਰ ਗੁਦਾਮ ਤਾਂ ਅਸੀਂ ਤੁਹਾਨੂੰ ਉਸ ਖੇਤਰ ਦੀ ਲੋਕਲ ਅਥਾਰਿਟੀ ਦਾ ਪਤਾ ਦਿਆਂਗੇ ਜਿੱਥੇ ਤੁਹਾਡਾ ਕਾਰੋਬਾਰ ਸਥਿਤ ਹੈ। ਫੇਰ ਤੁਹਾਨੂੰ ਇਸ Authority's Environmental Health department (ਅਥਾਰਿਟੀ ਦੇ ਵਾਤਾਵਰਨ ਸੰਬੰਧੀ ਸਿਹਤ ਦੇ ਵਿਭਾਗ) ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ।

ਬ੍ਰਿਟਿਸ਼ ਰੁਜ਼ਗਾਰ ਕਾਨੂੰਨ ਹੇਠ ਤੁਹਾਡੇ ਹੋਰ ਵੀ ਬੁਨਿਆਦੀ ਅਧਿਕਾਰ ਹਨ, ਜਿਵੇਂ ਕੰਮ ਕਰਨ ਦੇ ਘੰਟਿਆਂ ਦੀ ਸੀਮਾ, ਕੰਮ ਤੋਂ ਛੁੱਟੀ, ਆਰਾਮ ਵਾਸਤੇ ਬ੍ਰੇਕ, ਅਤੇ ਤਨਖਾਹ ਨਾਲ ਸਾਲਾਨਾ ਛੁੱਟੀ।

ਕੰਮ ਕਰਨ ਦੀਆਂ ਸ਼ਰਤਾਂ ਬਾਰੇ ਹੋਰ ਜਾਣਕਾਰੀ ਲਈ ਹੇਠ ਲਿਖੇ ਕਿਸੀ ਇਕ ਨਾਲ ਸੰਪਰਕ ਕਰੋ:

  • Advisory, Conciliation and Arbitration Service (ACAS) (ਐਡਵਾਇਜ਼ਰੀ, ਕੰਸਿਲੀਏਸ਼ਨ ਐਂਡ ਆਰਬਿਟ੍ਰੇਸ਼ਨ ਸਰਵਿਸ) ਦੀ ਨੈਸ਼ਨਲ ਹੈਲਪ ਲਾਈਨ ਨੰਬਰ 08457 47 47 47 'ਤੇ ਫੋਨ ਕਰੋ ਜਾਂ ACAS ਵੈਬਸਾਈਟ
  • ਤੁਹਾਡਾ ਲੋਕਲ Citizens Advice Bureau (ਸਿਟਿਜ਼ਨਜ਼ ਐਡਵਾਈਜ਼ ਬਿਉਰੋ) (ਟੈਲੀਫ਼ੋਨ ਬੁਕ ਵਿਚ ਵੇਖੋ)
  • Trades Union Movement (ਟ੍ਰੇਡਸ ਯੂਨਿਅਨ ਮੂਵਮੈਂਟ)। ਟੀ.ਯੂ.ਸੀ. ਦੀ Know Your Rights (ਆਪਣੇ ਅਧਿਕਾਰ ਜਾਣੋ) ਹੈਲਪਲਾਈਨ 0870 600 4882 'ਤੇ ਫੋਨ ਕਰੋ।

ਤਨਖਾਹ ਅਤੇ ਛੁੱਟੀ ਬਾਰੇ Department for Business Innovation and Skills (BIS) (ਬਿਜ਼ਨੇਸ ਇਨੋਵੇਸ਼ਨ ਐਂਡ ਸਕਿਲਸ ਦੇ ਡਿਪਾਰਟਮੈਂਟ) ਨੇ ਯੂਕੇ ਵਿਚ ਕੰਮ ਕਰਨ ਲਈ ਆਪਣੇ ਅਧਿਕਾਰ ਜਾਣੋ ਅਤੇ ਸਹਾਇਤਾ ਅਤੇ ਸਲਾਹ ਕਿਥੋਂ ਲੈਣੀ ਵਿੱਚ ਹੋਰ ਜਾਣਕਾਰੀ ਦਿੱਤੀ ਹੈ।

ਅਕਤੂਬਰ 2011 ਵਿਚ Department for Business Innovation and Skills (BIS) (ਬਿਜ਼ਨੇਸ ਇੰਨੋਵੇਸ਼ਨ ਐਂਡ ਸਕਿਲਸ ਦਾ ਡਿਪਾਰਟਮੈਂਟ) ਨਵੇਂ ਨਿਯਮ ਪੇਸ਼ ਕਰੇਗਾ ਜਿਸ ਨਾਲ ਏਜੰਸੀ ਕਾਮਿਆਂ ਨੂੰ European Union's Agency Workers Directive (ਯੂਰਪੀਅਨ ਯੂਨੀਅਨ ਏਜੰਸੀ ਵਰਕਰਸ ਡਾਇਰੈਕਟਿਵ) ਹੇਠ ਹੋਰ ਅਧਿਕਾਰ ਮਿਲਣਗੇ। ਵਿਚਾਰ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਬਾਰੇ ਵਧੇਰੇ ਜਾਣਕਾਰੀ ਲਈ ਵੇਖੋ ਏਜੰਸੀ ਦੇ ਕਾਮਿਆਂ ਲਈ ਸਹੀ ਸੌਦਾ। (Fairer Deal for Agency Workers)

ਜੇ ਤੁਸੀਂ ਬਚੇ ਹੋਏ ਵਰਕ ਪਰਮਿਟ, ਜਾਂ A8 ਵਰਕਰ ਰਜਿਸਟ੍ਰੇਸ਼ਨ ਸਕੀਮ ਜਾਂ A2 ਬੁਲਗੇਰੀਅਨ ਤੇ ਰੋਮੇਨੀਅਨ ਵਰਕ ਪਰਮਿਟ ਵਰਕ ਕਾਰਡ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਬਾਰਡਰ ਐਂਡ ਇਮੀਗ੍ਰੇਸ਼ਨ ਏਜੰਸੀ ਕਸਟਮਰ ਕੋਨਟੈਕਟ ਸੈਂਟਰ, UK Border Agency, PO Box 3468, Sheffield S3 8WA ਨਾਲ ਸੰਪਰਕ ਕਰੋ (ਜਾਂ 0114 207 4074 'ਤੇ ਫੋਨ ਕਰੋ)।

ਹੋਰ ਜਾਣਕਾਰੀ ਲਈ ਲਾਭਕਾਰੀ ਸੰਪਰਕਵੇਖੋ


Directgov - Business Link

Updated: 16.09.10