ਕਾਮਿਆਂ ਲਈ ਸਲਾਹ
- ਬ੍ਰਿਟਿਸ਼ ਸਿਹਤ ਅਤੇ ਸੁਰੱਖਿਆ ਕਾਨੂੰਨ ਹੇਠ ਸਾਰੇ ਕਾਮਿਆਂ ਨੂੰ ਬਰਾਬਰ ਦੀ ਸੁਰੱਖਿਆ ਦਿੱਤੀ ਜਾਂਦੀ ਹੈ ਭਾਵੇਂ ਉਹ ਇੱਥੇ ਕਨੂੰਨੀ ਤੌਰ ਤੇ ਕੰਮ ਕਰ ਰਹੇ ਹਨ ਜਾਂ ਨਹੀਂ।
- ਤੁਹਾਡੇ ਮਾਲਕ ਦਾ ਫਰਜ਼ ਹੈ ਕਿ ਉਹ ਤੁਹਾਡੀ ਸਿਹਤ, ਸੁਰੱਖਿਆ ਅਤੇ ਕਲਿਆਣ ਦੀ ਹਿਫਾਜ਼ਤ ਕਰੇ।
- ਹਰ ਕਿਸੇ ਦਾ ਅਧਿਕਾਰ ਹੈ ਕਿ ਉਹ ਐਸੀ ਥਾਂ ਤੇ ਕੰਮ ਕਰੇ ਜਿਥੇ ਸਿਹਤ ਅਤੇ ਸੁਰੱਖਿਆ ਦੇ ਖਤਰਿਆਂ ਨੂੰ ਸਹੀ ਢੰਗ ਨਾਲ ਕੰਟ੍ਰੋਲ ਕੀਤਾ ਜਾਂਦਾ ਹੈ।
- ਤੁਹਾਨੂੰ ਇਹ ਜਾਨਣ ਦਾ ਅਧਿਕਾਰ ਹੈ ਕਿ ਤੁਹਾਨੂੰ ਕਿਸ ਨੇ ਨੌਕਰੀ ਤੇ ਰੱਖਿਆ ਹੈ। ਜੇ ਤੁਹਾਨੂੰ ਨਹੀਂ ਪਤਾ - ਤਾਂ ਪੁੱਛੋ।
- ਕੁਝ ਗੱਲਾਂ ਹਨ ਜੋ ਤੁਹਾਡੇ ਲਈ ਬ੍ਰਿਟਿਸ਼ ਸਿਹਤ ਅਤੇ ਸੁਰੱਖਿਆ ਕਾਨੂੰਨ ਹੇਠ ਕਰਨੀਆਂ ਜ਼ਰੂਰੀ ਹਨ।
ਤੁਹਾਡੇ ਮਾਲਕ ਨੂੰ ਕੀ ਕਰਨਾ ਚਾਹੀਦਾ ਹੈ
ਆਮ
- ਤੁਹਾਡੇ ਕੰਮ ਨਾਲ ਸੰਬੰਧਤ ਸਿਹਤ ਅਤੇ ਸੁਰੱਖਿਆ ਦੇ ਖਤਰਿਆਂ ਬਾਰੇ ਤੁਹਾਨੂੰ ਦੱਸੇ।
- ਇਸ ਬਾਰੇ ਸਰਟੀਫ਼ਿਕੇਟ ਦਿਖਾਏ ਕਿ ਉਹਨਾਂ ਕੋਲ Employers’ Liability Compulsory Insurance (ਮਾਲਕਾਂ ਦੀ ਜੁੰਮੇਵਾਰੀ ਵਾਲਾ ਲਾਜ਼ਮੀ ਬੀਮਾ) ਹੈ।
ਜਾਣਕਾਰੀ ਅਤੇ ਟਰੇਨਿੰਗ
- ਤੁਹਾਨੂੰ ਆਪਣਾ ਕੰਮ ਸੁਰੱਖਿਅਤ ਢੰਗ ਨਾਲ ਕਰਨ ਦੀ ਜਾਣਕਾਰੀ, ਹਿਦਾਇਤਾਂ ਅਤੇ ਟਰੇਨਿੰਗ ਦੇਵੇ ਅਤੇ ਯਕੀਨੀ ਬਣਾਵੇ ਕਿ ਤੁਹਾਨੂੰ ਇਹ ਸਮਝ ਆ ਗਿਆ ਹੈ - ਇਹ ਅੰਗਰੇਜ਼ੀ ਵਿਚ ਹੋਣੀਆਂ ਜ਼ਰੂਰੀ ਨਹੀਂ।
- ਯਕੀਨੀ ਬਣਾਵੇ ਕਿ ਤੁਸੀਂ ਆਪਣੀ ਕੰਮ ਦੀ ਥਾਂ 'ਤੇ ਲਗੇ ਸੁਰੱਖਿਆ ਦੇ ਚਿੰਨ੍ਹਾਂ ਨੂੰ ਸਮਝਦੇ ਹੋ।
- ਯਕੀਨੀ ਬਣਾਵੇ ਕਿ ਤੁਸੀਂ ਹਮੇਸ਼ਾਂ ਇਕ ਤਜੁਰਬੇਕਾਰ ਸੁਪਰਵਾਈਜ਼ਰ ਨਾਲ ਗੱਲ ਕਰ ਸਕਦੇ ਹੋ ਅਤੇ ਇਕ ਦੂਜੇ ਨੂੰ ਸਮਝ ਸਕਦੇ ਹੋ।
ਉਪਕਰਨ ਅਤੇ ਕੱਪੜੇ
- ਤੁਹਾਨੂੰ ਕੋਈ ਐਸੀ ਮਸ਼ੀਨ ਜਾਂ ਗੱਡੀ ਨਾ ਚਲਾਉਣ ਦੇਵੇ ਜਿਸਨੂੰ ਚਲਾਉਣ ਦੀ ਤੁਹਾਨੂੰ ਟਰੇਨਿੰਗ ਨਹੀਂ ਮਿਲੀ ਹੋਈ ਹੈ।
- ਇਹ ਵੇਖੇ ਕਿ ਜੋ ਉਪਕਰਨ ਤੁਸੀਂ ਵਰਤ ਰਹੇ ਹੋ ਉਨ੍ਹਾਂ ਦੀ ਠੀਕ ਤਰੀਕੇ ਨਾਲ ਦੇਖ ਭਾਲ ਕੀਤੀ ਜਾਂਦੀ ਹੈ।
- ਜੇ ਲੋੜ ਹੈ ਤਾਂ ਤੁਹਾਨੂੰ (ਮੁਫਤ) ਸੁਰੱਖਿਅਤ ਸਮੱਗਰੀ ਜਾਂ ਕੱਪੜੇ ਦੇਵੇ, ਜੋ, ਜੇ ਤੁਹਾਨੂੰ ਬਾਹਰ ਕੰਮ ਕਰਨਾ ਪਵੇ ਤਾਂ ਗਰਮ ਅਤੇ/ਜਾਂ ਵਾਟਰ-ਪ੍ਰੂਫ ਹੋਣ।
ਤੁਹਾਡਾ ਕਲਿਆਣ
- ਯਕੀਨੀ ਬਣਾਵੇ ਕਿ ਤੁਹਾਡੇ ਉਪਯੋਗ ਲਈ ਕਾਫੀ ਟਾਇਲੇਟ ਅਤੇ ਗੁਸਲਖਾਨੇ ਹਨ ਅਤੇ ਪੀਣ ਦਾ ਸਾਫ ਪਾਣੀ ਹੈ।
- ਯਕੀਨੀ ਬਣਾਵੇ ਕਿ ਤੁਹਾਨੂੰ ਇਮਰਜੈਂਸੀ ਵਿੱਚ ਫਰਸਟ-ਏਡ (ਮੁਢਲੀ ਡਾਕਟਰੀ ਸਹਾਇਤਾ) ਮਿਲ ਸਕਦੀ ਹੈ।
- ਕਿਸੀ ਵੀ ਸੱਟ, ਬਿਮਾਰੀ ਜਾਂ ਦੁਰਘਟਨਾ ਦਾ ਰਿਕਾਰਡ ਰੱਖੇ ਅਤੇ ਸਿਹਤ ਅਤੇ ਸੁਰੱਖਿਆ ਪ੍ਰਬੰਧਕ (ਹੈਲਥ ਐਂਡ ਸੇਫ਼ਟੀ ਐਗਜ਼ੀਕਿਉਟਿਵ) (HSE) ਨੂੰ ਰਿਪੋਰਟ ਕਰੇ।
ਔਰਤਾਂ ਅਤੇ ਨਾਬਾਲਗ ਲੋਕ
- ਖਿਆਲ ਰੱਖੇ ਕਿ ਜਵਾਨ ਔਰਤਾਂ, ਖਾਸ ਕਰਕੇ ਜੇ ਉਹ ਗਰਭਵਤੀ ਹਨ ਅਤੇ ਦੁੱਧ ਪਿਲਾਉਂਦੀਆਂ ਹਨ, ਲਈ ਕੋਈ ਖਤਰਾ ਤਾਂ ਨਹੀਂ ਹੈ।
- 18 ਸਾਲ ਤੋਂ ਘੱਟ ਉਮਰ ਵਾਲੇ ਕਾਮਿਆਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖੇ।
ਇਕ ਕਾਮੇ ਦੇ ਰੂਪ ਵਿਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ
- ਯਕੀਨੀ ਬਣਾਓ ਕਿ ਕੰਮ 'ਤੇ ਜੋ ਤੁਸੀਂ ਕਰਦੇ ਹੋ ਉਸ ਨਾਲ ਤੁਹਾਨੂੰ ਜਾਂ ਕਿਸੀ ਹੋਰ ਨੂੰ ਕੋਈ ਖਤਰਾ ਤਾਂ ਨਹੀਂ ਹੈ।
- ਕੰਮ ਦੀ ਥਾਂ ਤੇ ਸਿਹਤ ਅਤੇ ਸੁਰੱਖਿਆ ਦੇ ਖਤਰਿਆਂ ਨੂੰ ਘੱਟ ਕਰਨ ਵਿਚ ਮਾਲਕ ਦੀ ਮਦਦ ਕਰੋ।
- ਕੰਮ ਦੇ ਕਿਸੇ ਵੀ ਉਪਕਰਨ ਨੂੰ ਉਸੇ ਤਰ੍ਹਾਂ ਵਰਤੋ ਜਿਸ ਤਰ੍ਹਾਂ ਤੁਹਾਨੂੰ ਸਿਖਾਇਆ ਗਿਆ ਸੀ।
- ਤੁਹਾਡੀ ਸਿਹਤ ਅਤੇ ਸੁਰੱਖਿਆ ਲਈ ਦਿੱਤੀ ਗਈ ਚੀਜ਼ ਦਾ ਸਹੀ ਉਪਯੋਗ ਕਰੋ।
- ਪਿਛਲੇ ਛੇ ਮਹੀਨਿਆਂ ਵਿਚ ਜੇ ਤੁਸੀਂ ਗਰਭਵਤੀ ਹੋ ਜਾਂ ਦੁੱਧ ਪਿਲਾ ਰਹੇ ਹੋ ਜਾਂ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਆਪਣੇ ਮਾਲਕ ਨੂੰ ਦਸੋ (ਲਿਖਤੀ ਰੂਪ ਵਿਚ)।
ਜੇ ਤੁਸੀਂ ਆਪਣੀ ਸਿਹਤ ਅਤੇ ਸੁਰੱਖਿਆ ਬਾਰੇ ਚਿੰਤਤ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ
- ਆਪਣੇ ਮਾਲਕ, ਮਨੇਜਰ ਜਾਂ ਸੁਪਰਵਾਈਜ਼ਰ ਨਾਲ ਗੱਲ ਕਰੋ।
- ਆਪਣੇ ਸੁਰੱਖਿਆ ਪ੍ਰਤੀਨਿਧ ਨਾਲ ਗੱਲ ਕਰੋ ਜੇ ਕੋਈ ਹੈ।
ਬ੍ਰਿਟਿਸ਼ ਕਾਨੂੰਨ ਹੇਠ, ਤੁਹਾਡੇ ਹੋਰ ਵੀ ਬੁਨਿਆਦੀ ਅਧਿਕਾਰ ਹਨ ਜਿਵੇਂ ਕੰਮ ਕਰਨ ਦੇ ਘੰਟਿਆਂ ਦੀ ਸੀਮਾ, ਆਰਾਮ, ਆਰਾਮ ਦੇ ਬ੍ਰੇਕ ਅਤੇ ਤਨਖਾਹ ਸਮੇਤ ਸਾਲਾਨਾ ਛੁੱਟੀ।
ਐਚ.ਐਸ.ਈ.(HSE) ਨੇ ਵਿਦੇਸ਼ੀ ਕਾਮਿਆਂ ਲਈ ਇਕ ਪਾਕੇਟ ਕਾਰਡ ਬਣਾਇਆ ਹੈ:
ਇਹ ਯੂਕੇ ਸਿਹਤ ਅਤੇ ਸੁਰੱਖਿਆ ਕਨੂੰਨ ਹੇਠ ਤੁਹਾਡੇ ਹੱਕਾਂ ਅਤੇ ਜੁੰਮੇਵਾਰੀਆਂ ਬਾਰੇ ਬੁਨਿਆਦੀ ਅਤੇ ਜਰੂਰੀ ਜਾਣਕਾਰੀ ਦਿੰਦਾ ਹੈ - ਇਹ ਜਾਣਕਾਰੀ ਸਾਰੇ ਉਦਯੋਗਾਂ ਬਾਰੇ ਹੈ ਨਾ ਕਿ ਸਿਰਫ ਖੇਤੀ ਬਾੜੀ ਅਤੇ ਫੂਡ ਪ੍ਰੋਸੇਸਿੰਗ ਬਾਰੇ। ਇਸ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ।
ਸਾਡੀਆਂ ਬਹੁਤ ਸਾਰੀਆਂ ਪੁਸਤਕਾਂ ਦਾ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਇਹਨਾਂ ਨੂੰ ਹੇਠ ਦਿੱਤੇ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।