HSE banner

ਐਚਐਸਈ ਵਾਰੇ ਸ਼ਕਾਇਤ ਕਰਨੀ

ਜੇ ਤੁਸੀਂ ਸਾਡੇ ਨਾਲ ਸੰਪਰਕ ਕੀਤਾ ਹੈ ਅਤੇ ਤੁਹਾਨੂੰ ਨਿਪਟਾਉਣ ਦੇ ਸਾਡੇ ਤਰੀਕੇ ਤੋਂ ਨਾਖੁਸ਼ ਹੋ ਤਾਂ ਅਸੀਂ ਜਾਨਣਾ ਚਾਹੰਦੇ ਹਾਂ | ਅਸੀਂ ਸੱਭ ਕੁੱਛ ਦਰੁਸਤ ਕਰਨਾ ਚਾਹੰਦੇ ਹਾਂ, ਅਤੇ ਅਸੀਂ ਆਪਣੀ ਕਾਰਗੁਜ਼ਾਰੀ ਨੂੰ ਬੇਹਤਰ ਬਨਾਉਣ ਦੇ ਸੁਝਾਵਾਂ ਦਾ ਹਮੇਸ਼ਾ ਸਵਾਗਤ ਕਰਦੇ ਹਾਂ |

ਸ਼ਕਾਇਤ ਕਿਵੇਂ ਕਰਨੀ ਹੈ

ਜਿਸ ਵਿਅਕਤੀ ਨਾਲ ਤੁਸੀ ਕੰਮ ਕਰਦੇ ਰਹੇ ਹੋ ਜੇ ਉਸ ਨਾਲ ਮਿਲਕੇ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ ਤਾਂ ਉਨਾਂ ਕੋਲੋਂ ਉਨਾਂ ਦੇ ਮੈਨੇਜਰ ਦਾ ਨਾਮ ਪੁੱਛੋ (ਇਹ ਜਾਣਕਾਰੀ ਸਾਡੀਆਂ ਚਿੱਠੀਆਂ ਵਿਚੋਂ ਵੀ ਮਿਲ ਸਕਦੀ ਹੈ) | ਫਿਰ ਤੁਸੀਂ ਉਨਾਂ ਨਾਲ ਗੱਲ ਕਰਨ ਦੀ ਮੰਗ ਕਰ ਸਕਦੇ ਹੋ ਜਾਂ ਜੇ ਚਾਹੋ ਤਾਂ ਚਿੱਠੀ ਲਿਖ ਸਕਦੇ ਹੋ | ਉਹ ਤੁਹਾਡੀ ਸ਼ਕਾਇਤ ਦੀ ਛਾਣਬੀਣ ਲਾਜ਼ਮੀ ਹੀ ਕਰਗੇ ਅਤੇ ਤੁਹਾਨੂੰ ਦੱਸਣਗੇ ਕਿ ਉਹ ਇਸ ਵਾਰੇ ਕੀ ਕਰਨ ਜਾ ਰਹੇ ਹਨ | ਜ਼ਿਆਦਾਤਰ ਸ਼ਕਾਇਤਾਂ ਦਾ ਨਿਪਟਾਰਾ, ਬਹੁਤ ਵਾਰੀ ਫੌਰਨ ਹੀ, ਇਸ ਤਰੀਕੇ ਨਾਲ ਹੀ ਹੋ ਜਂਦਾ ਹੈ, ਜੇ ਐਸਾ ਨਹੀਂ ਹੁੰਦਾ ਤਾਂ ਅਸੀਂ ਦਸ ਕੰਮਕਾਜੀ ਦਿਨਾਂ ਵਿਚ ਪ੍ਤੀਿਕ੍ਆ ਕਰਨ ਦਾ ਨਿਸ਼ਾਨਾ ਰੱਖਦੇ ਹਾਂ |

ਜੇ ਫਿਰ ਵੀ ਤੁਹਾਡੀ ਤਸੱਲੀ ਨਹੀਂ ਹੁੰਦੀ ਤਾਂ ਤੁਸੀਂ ਐਚਐਸਈ ਦੇ ਡਾਇਰੈਕਟਰ ਜਨਰਲ ਨੂੰ ਚਿੱਠੀ ਲਿਖ ਸਕਦੇ ਹੋ :

Geoffrey Podger
Health and Safety Executive
Rose Court
2 Southwark Bridge
London
SE1 9HS

ਜੇ ਦੇਖੇਗਾ ਕਿ ਤੁਹਾਡੀ ਸ਼ਕਾਇਤ ਉਤੇ ਤੁਰੰਤ ਅਤੇ ਨਿਆਂ - ਪੂਰਵਕ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ |

ਤੁਸੀ ਚਿੱਠੀ ਲਿਖ ਕੇ ਆਪਣੇ ਐਮਪੀ ਨੂਂ ਤੁਹਾਡਾ ਕੇਸ ਸਾਡੇ ਨਾਲ ਜਾਂ ਮਿਨਸਟਰਾਂ ਕੋਲ ਉਠਾਉਣ ਵਾਸਤੇ ਵੀ ਕਹਿ ਸਕਦੇ ਹੋ | ਤੁਹਾਡਾ ਐਮਪੀ ਸੁਤੰਤਰ ਪਾਰਲੀਮੈਂਟਰੀ ਕਮਿਸ਼ਨਰ ਫਾਰ ਐਡਮਿਨਸ਼ਟੇਸ਼ਨ ( ਅੰਬੱਡਸਮੈਨ ) ਨੂੰ ਤੁਹਾਡੀ ਸ਼ਕਾਇਤ ਦਾ ਰੀਵਿਊ ਕਰਨ ਵਾਸਤੇ ਵੀ ਕਹਿ ਸਕਦਾ ਹੈ |

Translate this page