Health and Safety Executive

ਅਕਸਰ ਪੁੱਛੇ ਜਾਣ ਵਾਲੇ ਸਵਾਲ

ਕੀ ਬ੍ਰਿਟੇਨ ਵਿਚ ਕੰਮ ਕਰਨ ਲਈ ਮੇਰੇ ਵਾਸਤੇ ਅੰਗਰੇਜ਼ੀ ਬੋਲਣੀ ਅਤੇ ਪੜ੍ਹਣੀ ਜਰੂਰੀ ਹੈ?

ਨਹੀਂ - ਪਰ ਬਿਹਤਰ ਹੋਵੇਗਾ ਕਿ ਤੁਸੀਂ ਸਿਹਤ ਅਤੇ ਸੁਰੱਖਿਆ ਦੇ ਚੁਣੇ ਹੋਏ ਕੁਝ ਲਫ਼ਜ਼ ਸਿਖ ਲਉ ਜੋ ਸੰਕਟ ਸਮੇਂ ਆਸ ਪਾਸ ਦੇ ਲੋਕ ਵਰਤ ਸਕਦੇ ਹਨ ਜਿਵੇਂ ਕਿ ‘ਫਾਇਰ’ ਜਾਂ ‘ਸਟਾਪ!’।

ਭਾਵੇਂ ਸਿਹਤ ਅਤੇ ਸੁਰੱਖਿਆ ਕਾਨੂੰਨ ਦੀ ਜ਼ਰੂਰਤ ਨਹੀਂ ਕਿ ਤੁਸੀਂ ਅੰਗਰੇਜ਼ੀ ਬੋਲੋ ਪਰ ਜੇ ਤੁਸੀਂ ਅੰਗਰੇਜ਼ੀ ਸਿਖ ਲੈਂਦੇ ਹੋ ਤਾਂ ਕੰਮ ਅਤੇ ਜਾਂ ਹੋਰ ਥਾਵਾਂ 'ਤੇ ਤੁਹਾਡੀਆਂ ਗੱਲਬਾਤ ਕਰਨ ਦੀਆਂ ਮੁਸ਼ਕਲਾਂ ਘੱਟ ਜਾਣਗੀਆਂ ਅਤੇ ਤੁਸੀਂ ਵਧੇਰੇ ਆਤਮ-ਵਿਸ਼ਵਾਸੀ ਅਤੇ ਆਰਾਮਦੇਹ ਮਹਿਸੂਸ ਕਰੋਗੇ।

ਕੀ ਮੈਨੂੰ ਭਾਸ਼ਾ ਦੇ ਮਾਮਲਿਆਂ ਵਿਚ ਮਦਦ ਮਿਲ ਸਕਦੀ ਹੈ?

ਜੇ ਤੁਸੀਂ ਅੰਗਰੇਜ਼ੀ ਸਿਖਣਾ ਚਾਹੋ ਤਾਂ English for Speakers of Other Languages (ESOL) (ਦੂਜੀਆਂ ਭਾਸ਼ਾਵਾਂ ਬੋਲਣ ਵਾਲਿਆਂ ਲਈ ਅੰਗ੍ਰੇਜ਼ੀ) ਦੇ ਕੋਰਸ ਕਰ ਸਕਦੇ ਹੋ।

ਸਿਹਤ ਅਤੇ ਸੁਰੱਖਿਆ ਸਮੇਤ, ਕੰਮ ਦੀ ਥਾਂ ਤੇ ਤੁਹਾਨੂੰ ਜ਼ਰੂਰੀ ਅੰਗਰੇਜ਼ੀ ਸਿਖਾਉਣ ਲਈ ਤਿਆਰ ਕੀਤੀਆਂ ਗਈਆਂ ਯੋਗਤਾਵਾਂ ਵੀ ਉਪਲਬਧ ਹਨ। ਤੁਹਾਨੂੰ ਕੋਰਸ ਕਰਨ ਦੀ ਕੁਝ ਫੀਸ ਦੇਣੀ ਹੋਏਗੀ, ਪਰ ਜੇ ਤੁਸੀਂ ਅੰਗਰੇਜ਼ੀ ਬੋਲਣੀ, ਪੜ੍ਹਣੀ / ਲਿਖਣੀ ਸਿਖ ਲੈਂਦੇ ਹੋ ਤਾਂ ਤੁਸੀਂ ਕੰਮ ਦੀ ਥਾਂ ਤੇ ਜਾਂ ਰੋਜ਼ਾਨਾ ਜ਼ਿੰਦਗੀ ਵਿਚ ਬਿਹਤਰ ਸਿਹਤ ਅਤੇ ਸੁਰੱਖਿਆ ਨਾਲ ਕੰਮ ਕਰ ਸਕਦੇ ਹੋ, ਅਤੇ ਤਰੱਕੀ ਕਰ ਸਕਦੇ ਹੋ।

[ਵਾਪਸ ਉਪਰ]

ਕੀ ਮੇਰਾ ਮਾਲਕ ਮੇਰੇ ਕੋਲੋਂ ਰਿਹਾਇਸ਼ ਜਾਂ ਨਿੱਜੀ ਸੁਰੱਖਿਆ ਉਪਕਰਨ (ਪੀਪੀਈ) ਲਈ ਪੈਸੇ ਲੈ ਸਕਦਾ ਹੈ?

ਤੁਹਾਡਾ ਮਾਲਕ ਤੁਹਾਡੇ ਕੋਲੋਂ ਕਿਸੇ ਸੁਰੱਖਿਆ ਕੱਪੜਿਆਂ ਜਾਂ ਉਪਕਰਨ (ਪੀਪੀਈ)। ਜੋ ਕੰਮ 'ਤੇ ਤੁਹਾਡੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਲਈ ਜ਼ਰੂਰੀ ਹਨ, ਲਈ ਪੈਸੇ ਜਾਂ ਰੀਫੰਡੇਬਲ (ਵਾਪਸੀਯੋਗ) ਡਿਪੋਜ਼ਿਟ ਨਹੀਂ ਲੈ ਸਕਦਾ? ਰਿਹਾਇਸ਼ ਦੀ ਕੀਮਤ ਨੈਸ਼ਨਲ ਅਤੇ ਐਗ੍ਰੀਕਲਚਰਲ ਮਿਨਿਮਮ ਵੇਜ (ਰਾਸ਼ਟਰੀ ਅਤੇ ਖੇਤੀਬਾੜੀ ਘੱਟੋ-ਘੱਟ ਮਜ਼ਦੂਰੀ) ਦੇ ਨਿਯਮਾਂ 'ਤੇ ਅਧਾਰਤ ਹੈ।

[ਵਾਪਸ ਉਪਰ]

ਮੈਂ ਐਚ.ਐਸ.ਈ.(HSE) ਨੂੰ ਕਿਵੇਂ ਸ਼ਿਕਾਇਤ ਕਰ ਸਕਦਾ/ਸਕਦੀ ਹਾਂ ਅਤੇ ਕੀ ਇਸ ਤਰ੍ਹਾਂ ਕਰਨ ਨਾਲ ਮੇਰੀ ਨੌਕਰੀ ਨੂੰ ਖਤਰਾ ਹੋ ਸਕਦਾ ਹੈ?

ਜਦ ਐਚ.ਐਸ.ਈ.(HSE) ਕਿਸੀ ਸ਼ਿਕਾਇਤ ਦੀ ਜਾਂਚ ਕਰਦਾ ਹੈ ਤਾਂ ਉਹ ਸ਼ਿਕਾਇਤ ਕਰਨ ਵਾਲੇ ਦੀ ਪਛਾਣ ਗੁਪਤ ਰਖਦਾ ਹੈ। ਉਹ ਸ਼ਿਕਾਇਤ ਕਰਨ ਵਾਲੇ ਦੀ ਇਜਾਜ਼ਤ ਤੋ ਬਗੈਰ ਮਾਲਕ ਨੂੰ ਇਹ ਨਹੀਂ ਦਸਦਾ ਕਿ ਕੋਈ ਸ਼ਿਕਾਇਤ ਕੀਤੀ ਗਈ ਹੈ।

[ਵਾਪਸ ਉਪਰ]

ਕੀ ਮੈਨੂੰ ਆਪਣੇ ਮਾਲਕ ਤੋਂ ਖਤਰਿਆਂ ਬਾਰੇ ਸਿਹਤ ਅਤੇ ਸੁਰੱਖਿਆ ਟਰੇਨਿੰਗ/ਜਾਣਕਾਰੀ ਮਿਲ ਸਕਦੀ ਹੈ?

ਹਾਂ - ਤੁਹਾਡੇ ਮਾਲਕ ਨੂੰ ਚਾਹੀਦਾ ਹੈ ਕਿ ਤੁਹਾਡੀ ਸਿਹਤ ਅਤੇ ਸੁਰੱਖਿਆ ਦੇ ਖਤਰਿਆਂ ਦਾ ਜਾਇਜ਼ਾ ਲਏ ਅਤੇ ਤੁਹਾਨੂੰ ਦੱਸੇ ਕਿ ਇਹਨਾਂ ਤੋਂ ਕਿਵੇਂ ਬਚਣਾ ਹੈ। ਉਸਨੂੰ ਚਾਹੀਦਾ ਹੈ ਕਿ ਉਹ ਤੁਹਾਨੂੰ ਜਾਣਕਾਰੀ, ਹਿਦਾਇਤਾਂ ਅਤੇ ਟਰੇਨਿੰਗ ਦੇਵੇ ਜਿਸਦੀ ਤੁਹਾਨੂੰ ਆਪਣਾ ਕੰਮ ਸੁਰੱਖਿਅਤ ਢੰਗ ਨਾਲ ਕਰਨ ਅਤੇ ਤੁਹਾਡੀ ਸਿਹਤ ਨੂੰ ਕਿਸੇ ਖਤਰੇ ਦੇ ਬਿਨਾਂ ਕਰਨ ਲਈ ਲੋੜ ਹੈ।

[ਵਾਪਸ ਉਪਰ]

ਮੈਨੂੰ ਨੌਕਰੀ ਇਕ ਏਜੰਸੀ ਰਾਹੀਂ ਮਿਲੀ ਸੀ। ਕੀ ਉਹ ਮੇਰੀ ਸਿਹਤ ਅਤੇ ਸੁਰੱਖਿਆ ਲਈ ਜਿੰਮੇਵਾਰ ਹੈ?

ਹੋ ਸਕਦਾ ਹੈ ਕਿ ਤੁਹਾਡੀ ਸਿਹਤ ਅਤੇ ਸੁਰੱਖਿਆ ਦੀ ਜਿੰਮੇਵਾਰੀ ਨੂੰ ਏਜੰਸੀ ਅਤੇ ਤੁਹਾਡੀ ਕੰਪਨੀ ਜਿਸਦੀ ਸਾਈਟ ਤੇ ਤੁਸੀਂ ਕੰਮ ਕਰ ਰਹੇ ਹੋ ਵੰਡ ਲੈਣ। ਬਹੁਤੇ ਮਾਮਲਿਆਂ ਵਿਚ ਤੁਹਾਡੀ ਕੰਪਨੀ ਜਿਸਦੀ ਸਾਈਟ ਤੇ ਤੁਸੀਂ ਕੰਮ ਕਰ ਰਹੇ ਹੋ ਜਿੰਮੇਵਾਰੀ ਲੈਂਦੀ ਹੈ ਨਾ ਕਿ ਏਜੰਸੀ - ਖਾਸ ਤੌਰ ਤੇ ਜਦ ਕੰਪਨੀ ਤੁਹਾਨੂੰ ਕੰਮ ਦਿੰਦੀ ਹੈ ਤੇ ਕੰਟ੍ਰੋਲ ਕਰਦੀ ਹੈ। ਏਜੰਸੀ ਅਤੇ ਤੁਹਾਡੀ ਕੰਪਨੀ ਵਿਚ ਲਿਖਤ ਸਮਝੌਤਾ ਹੋਣਾ ਚਾਹੀਦਾ ਜਿਸ ਵਿਚ ਸਾਫ ਲਿਖਿਆ ਹੋਏ ਕਿ ਕਿਸਦੀ ਕੀ ਜੁੰਮੇਵਾਰੀ ਹੈ ਤਾਂਕਿ ਤੁਹਾਡੀ ਸਿਹਤ ਅਤੇ ਸੁਰੱਖਿਆ ਦਾ ਸਹੀ ਖਿਆਲ ਰਖਿਆ ਜਾਏ।

[ਵਾਪਸ ਉਪਰ]

ਕੀ ਮੈਂ ਬ੍ਰਿਟੇਨ ਵਿਚ ਕੰਮ ਕਰਦੇ ਹੋਏ ਆਪਣੇ ਦੇਸ਼ ਵਿਚ ਹਾਸਲ ਕੀਤੇ ਹੁਨਰਾਂ ਤੇ ਪੇਸ਼ੇਵਰ ਸਿਖਲਾਈ ਨੂੰ ਉਪਯੋਗ ਜਾਂ ਟ੍ਰਾਂਸਫਰ ਕਰ ਸਕਦਾ ਹਾਂ?

ਆਮ ਤੌਰ ਤੇ ਬ੍ਰਿਟਿਸ਼ ਸਿਹਤ ਅਤੇ ਸੁਰੱਖਿਆ ਕਾਨੂੰਨ ਵਿਦੇਸ਼ਾਂ ਦੀਆਂ ਯੋਗਤਾਵਾਂ ਜਾਂ ਕਾਬਲਿਅਤ ਦੀਆਂ ਜਾਂਚਾਂ ਨੂੰ ਨਹੀਂ ਮੰਨਦਾ, ਜਦ ਤਕ ਕਿ ਉਹ ਰਸਮੀ ਅਤੇ ਰਾਸ਼ਟਰੀ ਪੱਧਰ ਦੀ ਯੋਗਤਾ ਨਹੀਂ ਹੈ। ਜੇ ਇਸ ਤਰ੍ਹਾਂ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡਾ ਮਾਲਕ ਯੂਕੇ ਦੀ ਵਾਜਬ ਅਥਾਰਿਟੀ, UK National Recognition Information Centre (UK NARIC) (ਯੂਕੇ ਰਾਸ਼ਟਰੀ ਮਾਣਤਾ ਜਾਣਕਾਰੀ ਕੇਂਦਰ) ਤੋਂ ਉਸਦੇ ਬਰਾਬਰ ਦਾ ਸਰਟਿਫਿਕੇਟ ਲੈ ਕੇ ਦੇਵੇ। ਜੇ ਇਸ ਤਰ੍ਹਾਂ ਨਹੀਂ ਹੈ ਤਾਂ ਤੁਹਾਨੂੰ ਟੈਸਟ ਦੇਣਾ ਪਏਗਾ, ਅਤੇ ਸ਼ਾਇਦ ਦੁਬਾਰਾ ਟਰੇਨਿੰਗ ਲੈਣੀ ਪਵੇਗੀ, ਜੇ ਤੁਸੀਂ ਅਜਿਹਾ ਕੰਮ ਕਰ ਰਹੇ ਹੋ ਜਿਸ ਲਈ ਖਾਸ ਹੁਨਰਾਂ ਦੀ ਲੋੜ ਹੈ (ਜਿਵੇਂ ਇਕ ਫੋਰਕ-ਲਿਫਟ ਟ੍ਰੱਕ ਚਲਾਣਾ, ਜਾਂ ਚੇਨ-ਸਾਅ ਵਰਤਣਾ)। ਕਿਉਂਕਿ ਤੁਹਾਡੇ ਮਾਲਕ ਦਾ ਕਨੂੰਨੀ ਫਰਜ਼ ਹੈ ਕਿ ਉਹ ਤੁਹਾਨੂੰ ਤੁਹਾਡੇ ਕੋਲ ਕੰਮ ਕਰਨ ਦੀ ਕਾਬਲਿਅਤ ਹੈ।

ਨਿਰਮਾਣ ਉਦਯੋਗ ਵਿਚ Construction Skills Certification Scheme (CSCS) (ਨਿਰਮਾਣ ਹੁਨਰ ਪ੍ਰਮਾਣੀਕਰਨ ਯੋਜਨਾ) ਦੇ ਕਾਰਡ ਨੂੰ ਕਾਮੇ ਦੇ ਹੁਨਰ ਦਾ ਸਬੂਤ ਮੰਨਿਆ ਜਾਂਦਾ ਹੈ। ਉਦਯੋਗ ਵਿਚ ਹੁਨਰਾਂ ਅਤੇ ਸਿਖਲਾਈ ਦੀ ਜਿੰਮੇਵਾਰੀ ਲੈਣ ਵਾਲੀ ਸੰਸਥਾ ਕੰਸਟ੍ਰਕਸ਼ਨ ਸਕਿਲਸਹੈ।

[ਵਾਪਸ ਉਪਰ]

ਮੈਨੂੰ ਕੀ ਕਰਨਾ ਚਾਹੀਦਾ ਹੈ ਜਿਸ ਨਾਲ ਮੇਰੇ ਕੰਮ ਤੇ ਨੌਕਰੀ ਕਰਨ ਦੇ ਮੇਰੇ ਅਧਿਕਾਰ ਸੁਰੱਖਿਅਤ ਹੋਣ?

ਤੁਸੀਂ ਪੇ ਐਂਡ ਵਰਕ ਰਾਈਟਸ ਹੈਲਪਲਾਈਨ ਨੂੰ 0800 917 2368 ਤੇ ਫੋਨ ਕਰ ਸਕਦੇ ਹੋ ਅਤੇ ਸਰਕਾਰ ਦੇ ਬਣਾਏ ਨੌਕਰੀ ਦੇ ਅਧਿਕਾਰਾਂ ਬਾਰੇ ਗੁਪਤ ਮਦਦ ਅਤੇ ਸਲਾਹ ਲੈ ਸਕਦੇ ਹੋ। ਇਹ ਨੈਸ਼ਨਲ ਮਿਨਿਮਮ ਵੇਜ ਅਧਿਕਾਰ, ਐਗ੍ਰੀਕਲਚਰਲ ਮਿਨਿਮਮ ਵੇਜ ਅਧਿਕਾਰ, ਅਤੇ ਤੁਹਾਡੀ ਮਰਜ਼ੀ ਬਗੈਰ ਹਫਤੇ ਵਿਚ 48 ਘੰਟਿਆਂ ਤੋਂ ਵੱਧ ਕੰਮ ਨਾ ਕਰਨ ਦਾ ਹੱਕ ਹੈ ਦਿੰਦਾ ਹੈ। ਤੁਸੀਂ ਹੈਲਪਲਾਈਨ ਨੂੰ ਫੋਨ ਕਰਕੇ ਨੌਕਰੀ ਦੇ ਉਹਨਾਂ ਹੱਕਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਜੋ ਤੁਹਾਡੇ 'ਤੇ ਲਾਗੂ ਹੁੰਦੇ ਹਨ ਜੇ ਤੁਹਾਨੂੰ ਕੋਈ ਏਜੰਸੀ ਜਾਂ ਗੈਂਗਮਾਸਟਰ ਤਨਖਾਹ ਦਿੰਦੇ ਹਨ।

ਜੇ ਤੁਹਾਨੂੰ ਇਹਨਾਂ ਖੇਤਰਾਂ ਵਿਚ ਆਪਣੇ ਹੱਕਾਂ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਲਗਦਾ ਹੈ ਕਿ ਤੁਹਾਡਾ ਮਾਲਕ ਉਹਨਾਂ ਹੱਕਾਂ ਦੀ ਕਦਰ ਨਹੀਂ ਕਰਦਾ ਤਾਂ ਹੈਲਪਲਾਈਨ ਨੂੰ ਫੋਨ ਕਰਕੇ ਸਲਾਹ ਲਵੋ। ਇਹ ਹੈਲਪਲਾਈਨ ਸਰਕਾਰ ਦੀ ਚਲਾਈ ਹੋਈ ਸਲਾਹ ਸੇਵਾ ਹੈ।

[ਵਾਪਸ ਉਪਰ]


Directgov - Business Link

Updated: 16.09.10