Health and Safety Executive

ਇਸ ਵੇਬਸਾਈਟ ਬਾਰੇੇ

ਐਚ.ਐਸ.ਈ. (HSE) ਦੀ ਕਾਮਿਆਂ ਦੀ ਵੇਬਸਾਈਟ ਵਿਦੇਸ਼ਾਂ ਤੋਂ ਆਏ ਕਾਮਿਆਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਕੰਮ ਦੀ ਥਾਂ 'ਤੇ ਸਿਹਤ ਅਤੇ ਸੁਰੱਖਿਆ ਬਾਰੇ ਜ਼ਰੂਰੀ ਜਾਣਕਾਰੀ, ਸਹਾਇਤਾ ਅਤੇ ਸਲਾਹ ਦੇਣ ਲਈ ਬਣਾਈ ਗਈ ਹੈ।

ਸਰਕਾਰ ਨੂੰ ਚਿੰਤਾ ਹੈ ਕਿ ਵਿਦੇਸ਼ਾਂ ਤੋਂ ਆਏ ਕਾਮਿਆਂ ਨਾਲ ਗਲਤ ਅਤੇ ਬੁਰਾ ਸਲੂਕ ਹੋ ਸਕਦਾ ਹੈ। ਐਚ.ਐਸ.ਈ. (HSE) ਸਾਰੇ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਬਿਹਤਰ ਕਰਨ ਲਈ ਵਚਨਬੱਧ ਹੈ, ਭਾਵੇਂ ਉਨ੍ਹਾਂ ਦਾ ਕੋਈ ਵੀ ਰੁਜ਼ਗਾਰ ਜਾਂ ਇਮੀਗ੍ਰੇਸ਼ਨ ਦਰਜਾ ਹੋਵੇ।

ਇਹ ਵੇਬ ਪੇਜ ਖਾਸ ਇਹ ਸਮਝਾਉਣ ਲਈ ਬਣਾਏ ਗਏ ਹਨ ਕਿ ਸਿਹਤ ਅਤੇ ਸੁਰੱਖਿਆ ਕਾਨੂੰਨ ਕਿਵੇਂ ਵਿਦੇਸ਼ਾਂ ਤੋਂ ਆ ਕੇ ਇੱਥੇ ਕੰਮ ਕਰਨ ਵਾਲੇ ਕਾਮਿਆਂ ਦੀ ਸੁਰੱਖਿਆ ਕਰਦਾ ਹੈ। ਇਹ ਬ੍ਰਿਟਿਸ਼ ਸਿਹਤ ਅਤੇ ਸੁਰੱਖਿਆ ਕਾਨੂੰਨ ਹੇਠ ਕਾਮਿਆਂ ਅਤੇ ਮਾਲਕਾਂ ਦੇ ਫਰਜ਼ਾਂ ਅਤੇ ਜੁੰਮੇਵਾਰੀਆਂ ਬਾਰੇ ਜ਼ਰੂਰੀ ਸਲਾਹ ਵੀ ਦਿੰਦੇ ਹਨ।

ਬ੍ਰਿਟਿਸ਼ ਸਿਹਤ ਅਤੇ ਸੁਰੱਖਿਆ ਕਾਨੂੰਨ ਹੇਠ ਸਾਰੇ ਕਾਮਿਆਂ ਨੂੰ ਬਰਾਬਰ ਦੀ ਸੁਰੱਖਿਆ ਦਿੱਤੀ ਜਾਂਦੀ ਹੈ ਭਾਵੇਂ ਉਹ ਇਥੇ ਕੰਮ ਕਰਨ ਦੇ ਹੱਕਦਾਰ ਹਨ ਜਾਂ ਨਹੀਂ। ਇਹ ਨਿਯਮ ਮਾਲਕਾਂ, ਆਪਣਾ ਕੰਮ ਕਰਨ ਵਾਲਿਆਂ, ਠੇਕੇਦਾਰਾਂ, ਨੌਕਰੀ ਦੇਣ ਵਾਲਿਆਂ (ਏਜੇਂਸੀਆਂ ਅਤੇ ਗੇਂਗਮਾਸਟਰ ਸਮੇਤ) ਅਤੇ ਫੁਲ-ਟਾਈਮ, ਪਾਰਟ-ਟਾਈਮ ਜਾਂ ਟੈਂਪਰੇਰੀ ਠੇਕੇ ਤੇ ਕੰਮ ਕਰਨ ਵਾਲੇ ਕਾਮਿਆਂ ਜਿਵੇਂ ਕਿ ‘ਏਜੇਂਸੀ ਵਰਕਰ’ ਉੱਪਰ ਵੀ ਲਾਗੂ ਹੁੰਦਾ ਹੈ।

ਇਸ ਵੇਬਸਾਈਟ ਵਿਚ ਦਿੱਤੀ ਜਾਣਕਾਰੀ ਕਾਮਿਆਂ ਅਤੇ ਮਾਲਕਾਂ ਦੋਨਾਂ ਲਈ ਲਾਭਕਾਰੀ ਹੈ।

ਬ੍ਰਿਟੇਨ ਵਿਚ ਬਾਹਰੋਂ ਆਏ ਕਾਮਿਆਂ ਨੂੰ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਕੰਮ, ਅਤੇ ਅਜਿਹੇ ਵਾਤਾਵਰਨ ਅਤੇ ਕੰਮ ਦੇ ਸਥਾਨ ਦੇ ਕਾਇਦੇ ਕਨੂੰਨ, ਜੋ ਕਿ ਉਹਨਾਂ ਦੇ ਮੂਲ ਦੇਸ਼ ਤੋਂ ਕਾਫ਼ੀ ਵੱਖਰੇ ਹੋ ਸਕਦੇ ਹਨ, ਤੋਂ ਕੁਝ ਅਣਜਾਣੇ ਖਤਰੇ ਹੋ ਸਕਦੇ ਹਨ।

ਸਿਹਤ ਅਤੇ ਸੁਰੱਖਿਆ ਬਾਰੇ ਅਧਿਕਾਰਕ ਜਾਣਕਾਰੀ ਲੈਣ ਲਈ, ਖਾਸ ਸਲਾਹ ਵਾਸਤੇ ਟੈਕਸਟ ਵਿਚਲੀਆਂ ਕੜੀਆਂ ਅਤੇ ਕਲਿੱਕ ਕਰੋ ਅਤੇ ਸੰਬੰਧਤ ਕਨੂੰਨ ਨੂੰ ਵੇਖੋ।

ਸਾਡੇ ਬਹੁਤ ਸਾਰੇ ਪ੍ਰਕਾਸ਼ਨ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਵਿਚ ਵੀ ਅਨੁਵਾਦ ਕੀਤੇ ਗਏ ਹਨ। ਇਹਨਾਂ ਨੂੰ ਹੇਠ ਦਿੱਤੇ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

HSE Infolīnija piedāvā iespēju veikt ਇਨਫੋਲਾਈਨ ਸਲਾਹਕਾਰ, ਫੋਨ ਕਰਨ ਵਾਲੇ ਅਤੇ ਅਨੁਵਾਦਕ ਵਿਚ ਤਿੰਨ-ਤਰਫੀ ਗੱਲਬਾਤ ਕਰਾ ਸਕਦੀ ਹੈ ਜਿੱਥੇ ਫੋਨ ਕਰਨ ਵਾਲੇ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ। ਇਹ ਸਹੂਲੀਅਤ 100 ਤੋਂ ਵੱਧ ਭਾਸ਼ਾਵਾਂ ਵਿਚ ਮਿਲ ਸਕਦੀ ਹੈ।


Directgov - Business Link

Updated: 24.09.10